ਧੂਰੀ ਵਿਖੇ ਸੁਨਾਮ ਦੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਦੀ ਬਹਾਦੁਰੀ ਦੇਖਣ ਨੂੰ ਮਿਲੀ ਹੈ। ਧੂਰੀ ਵਿਚ ਅੱਜ ਬੇਰੋਜ਼ਗਾਰ ਅਧਿਆਪਕਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਆਪਣੀਆਂ ਮੰਗਾਂ ਮੰਨਵਾਉਣ ਲਈ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਵੀ ਮੌਕੇ ‘ਤੇ ਪਹੁੰਚੀ ਸੀ ਤਾਂ ਜੋ ਧਰਨੇ ਨੂੰ ਚੁਕਾਇਆ ਜਾ ਸਕੇ ਪਰ ਇਸੇ ਦੌਰਾਨਕੀਤੇ ਜਾ ਰਹੇ ਪ੍ਰਦਰਸ਼ਨ ‘ਚ ਟੀਚਰ ਨੇ ਨਹਿਰ ‘ਚ ਛਾਲ ਮਾਰ ਦਿੱਤੀ।
ਪਰ ਸੁਨਾਮ ਦੇ ਡੀਐੱਸਪੀ ਹਰਵਿੰਦਰ ਖਹਿਰਾ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਗੈਰ ਨਹਿਰ ‘ਚ ਛਾਲ ਮਾਰ ਦਿੱਤੀ ਤੇ ਨਹਿਰ ਵਿਚ ਡੁੱਬਦੇ ਅਧਿਆਪਕ ਦੀ ਬਹਾਦੁਰੀ ਨਾਲ ਜਾਨ ਬਚਾ ਲਈ। ਪੂਰੀ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਡੀਐੱਸਪੀ ਦੀ ਬਹਾਦੁਰੀ ਦੀ ਚਰਚਾ ਹਰ ਪਾਸੇ ਕੀਤੀ ਜਾ ਰਹੀ ਹੈ।