ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਮਕੋੜਾ ਪੱਤਣ ਵਿੱਚ ਪੁਲ ਦਾ ਨਿਰਮਾਣ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੇਂਦਰ ਸਰਕਾਰ ਵੱਲੋਂ ਜਲਦੀ ਹੀ ਪਿੰਡ ਮਕੋੜਾ ਪੱਤਣ ਵਿੱਚ ਸਕੂਲ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਇੱਥੇ ਇੱਕ ਡੈਮ ਵੀ ਬਣਾਇਆ ਜਾਵੇਗਾ। ਜਿਸ ਨਾਲ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਬੰਦ ਕਰ ਦਿੱਤਾ ਜਾਵੇਗਾ ਤੇ ਭਾਰਤ ਵਿੱਚ ਹੀ ਰਹੇਗਾ।
ਡੈਮ ਬਣਨ ਨਾਲ ਇੱਥੋਂ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ, ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਕੰਮ ਚਲਾਊ ਪੁਲ ਜੋ ਇੱਥੇ ਬਣਿਆ ਹੋਇਆ ਹੈ ਟੁੱਟ ਜਾਂਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਹ ਕੰਮ ਕਰਦੀ ਹੈ ਤਾਂ ਉਹ ਸਰਕਾਰ ਦੇ ਧੰਨਵਾਦੀ ਹੋਣਗੇ। ਦੱਸ ਦਈਏ ਕਿ ਫਰਵਰੀ ਮਹੀਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਰਾਵੀ ਦਰਿਆ ਦੇ ਪਾਰਲੇ ਦੇ ਪਿੰਡ, ਭਰਿਆਲ, ਲਸਿਆਨ, ਰਾਜਪੁਰ ਚਿੱਬ, ਤੂਰ, ਕੁੱਕਰ, ਮਮੀ ਚਕਰੰਗਾ, ਕਾਜਲੇ, ਝੁੰਬਰ ਦੇ ਸੈਂਕੜੇ ਲੋਕਾਂ ਨੂੰ ਮਕੌੜਾ ਪੱਤਣ ਪੁਲ ਬਣਾਉਣ ਦੀ ਮੰਗ ਨੂੰ ਲੈਕੇ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਸੀ।