ਟਾਂਡਾ, 18 ਜੂਨ : ਪੰਜਾਬ ਪੁਲਿਸ ਦੇ ਡਿਊਟੀ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਤਹਿਤ ਅੱਜ ਡੀਆਈਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਸਵੇਰੇ 7.30 ਵਜੇ ਟਾਂਡਾ ਥਾਣੇ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ।
ਇਸ ਦੌਰਾਨ ਡੀਆਈਜੀ ਨੇ ਪਾਇਆ ਕਿ ਥਾਣੇ ਵਿੱਚ ਸਿਰਫ਼ ਇੱਕ ਹੀ ਕਲਰਕ ਹੈ, ਉਹ ਵੀ ਬਿਨਾਂ ਹਥਿਆਰਾਂ ਦੇ, ਜੋ ਰੋਲ ਕਾਲ ਸਵੇਰੇ 8 ਵਜੇ ਹੋਣੀ ਸੀ, ਉਹ ਵੀ ਨਹੀਂ ਹੋਈ। ਨਾਲ ਹੀ ਐਸਐਚਓ ਵੀ ਥਾਣੇ ਵਿੱਚ ਨਹੀਂ ਸੀ।
ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਹ ਘਰ ‘ਚ ਸੁੱਤੇ ਪਏ ਸਨ। ਜਿਸ ‘ਤੇ ਐੱਸਐੱਚਓ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਨਿਰੀਖਣ ਦੌਰਾਨ DIG ਗਿੱਲ ਨੇ ਥਾਣੇ ਦੇ ਰਿਕਾਰਡ ਅਤੇ ਫੋਰਸ ਦੀ ਮੌਜੂਦਗੀ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਨਿਰੀਖਣ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਥਾਣੇ ਵਿੱਚ ਬਿਨਾਂ ਹਥਿਆਰਾਂ ਤੋਂ ਇੱਕ ਹੀ ਐਮ.ਐਚ.ਸੀ.
ਇਸ ਤੋਂ ਇਲਾਵਾ ਸਵੇਰੇ 08:00 ਵਜੇ ਤੈਅ ਕੀਤੀ ਗਈ ਰੋਲ ਕਾਲ ਨੂੰ ਵੀ ਪੁਲਿਸ ਸਟੇਸ਼ਨ ਵਲੋਂ ਲਾਗੂ ਨਹੀਂ ਕੀਤਾ ਗਿਆ, ਜੋ ਕਿ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ।
ਐਸਐਚਓ ਟਾਂਡਾ ਅਤੇ ਡੀਐਸਪੀ ਟਾਂਡਾ ਵੀ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ।
ਜਾਣਕਾਰੀ ਅਨੁਸਾਰ ਡੀਆਈਜੀ ਦੇ ਦੌਰੇ ਤੋਂ ਇੱਕ ਘੰਟਾ 45 ਮਿੰਟ ਬਾਅਦ ਪੁਲੀਸ ਫੋਰਸ ਸਵੇਰੇ 9.15 ਵਜੇ ਦੇ ਕਰੀਬ ਥਾਣੇ ਪੁੱਜੀ। ਇਸ ਨੂੰ ਸੁਰੱਖਿਆ ਦੀ ਘਾਟ ਅਤੇ ਥਾਣੇ ਲਈ ਸੰਭਾਵਿਤ ਖਤਰੇ ਦਾ ਸੰਕੇਤ ਮੰਨਿਆ ਗਿਆ ਹੈ।