ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਗੁਰਮੀਤ ਰਾਮ ਰਹੀਮ ਨੇ ਹਰਿਆਣਾ ਸਰਕਾਰ ਅੱਗੇ ਅਰਜ਼ੀ ਲਾਈ ਹੈ। ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਹੈ। ਦੱਸ ਦਈਏ ਕਿ ਉਸਨੂੰ 13 ਅਗਸਤ ਨੂੰ 21 ਦਿਨ ਦੀ ਫਰਲੋ ’ਤੇ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਸੀ।
ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਅਜਿਹੀ ਐਮਰਜੈਂਸੀ ਸਥਿਤੀ ਹੈ ਜਿਸ ਤਹਿਤ ਉਸ ਨੂੰ ਪੈਰੋਲ ਦਿੱਤੀ ਜਾਵੇ। ਸਰਕਾਰ ਨੇ ਅਜੇ ਤੱਕ ਜਵਾਬ ਦਾਇਰ ਕਰਨਾ ਹੈ। ਇਸ ਮਹੀਨੇ 2 ਸਤੰਬਰ ਨੂੰ ਰਾਮ ਰਹੀਮ ਆਪਣੀ ਇਕ ਮਹੀਨੇ ਦੀ ਫਰਲੋ ਪੂਰੀ ਕਰਕੇ ਸੁਨਾਰੀਆ ਜੇਲ੍ਹ ਵਾਪਸ ਪਰਤਿਆ ਸੀ।