Wednesday, October 22, 2025
spot_img

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕੀਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

Must read

Debi Makhsoospuri made big announcement for flood victims : ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹੋਏ ਹਨ। ਜਿਸ ਨਾਲ ਲੋਕਾਂ ਦੀਆਂ ਫ਼ਸਲਾਂ ਅਤੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਸਮੇਂ ਹਰ ਕਲਾਕਾਰ, ਕਾਰੋਬਾਰੀ ਪੰਜਾਬ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ ’ਤੇ ਹਨ। ਉਨ੍ਹਾਂ ਦੇ ਸਨਮਾਨ ਵਿੱਚ ਮੈਲਬੌਰਨ ਦੇ ਪ੍ਰਸਿੱਧ ਪੰਜਾਬੀ ਰੇਡੀਓ ‘ਹਾਂਜੀ’ ਵੱਲੋਂ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਨਾਮ ‘ਮਾਸਟਰ ਕਲਾਸ’ ਰੱਖਿਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਦੂਰ-ਦੁਰਾਡੇ ਤੋਂ ਦੇਬੀ ਮਖਸੂਸਪੁਰੀ ਦੇ ਪ੍ਰਸ਼ੰਸਕ ਚਾਹੁਣ ਵਾਲੇ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ ਹੋਏ ਸਨ।

ਇਸ ਮੌਕੇ ਦੇਬੀ ਨੇ ਆਪਣੀ ਲੇਖਣੀ ਅਤੇ ਗਾਇਕੀ ਦੇ ਸਫ਼ਰ ਬਾਰੇ ਖੁੱਲ੍ਹ ਕੇ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖਣ ਦੀ ਪ੍ਰਕਿਰਿਆ ਕਦੇ ਖ਼ਤਮ ਨਹੀਂ ਹੁੰਦੀ ਤੇ ਉਹ ਖੁਦ ਅੱਜ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਜਾਵੇਦ ਅਖ਼ਤਰ, ਸਾਹਿਰ ਲੁਧਿਆਣਵੀ, ਅਤੇ ਸੁਰਜੀਤ ਪਾਤਰ ਵਰਗੇ ਮਹਾਨ ਸ਼ਾਇਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਸ਼ਖ਼ਸੀਅਤਾਂ ਉਨ੍ਹਾਂ ਦੇ ਪ੍ਰੇਰਣਾ ਸਰੋਤ ਰਹੇ ਹਨ ਤੇ ਅੱਜ ਵੀ ਜਦੋ ਸਮਾਂ ਲੱਗੇ ਕੁਝ ਨਾ ਕੁਝ ਜ਼ਰੂਰ ਪੜ੍ਹਦਾ ਹਾਂ ਤੇ ਲਿਖਦਾ ਵੀ ਹਾਂ।

ਇਸ ਮਾਸਟਰ ਕਲਾਸ ਦੌਰਾਨ ਦੇਬੀ ਨੇ ਨਵੇਂ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਲੇਖਣ ਕਲਾ ਦੇ ਬੇਮਿਸਾਲ ਗੁਰ ਦਿੱਤੇ। ਪਿਤਾ ਦਿਵਸ ਦੇ ਮੌਕੇ ਉਨ੍ਹਾਂ ਵੱਲੋਂ ਸੁਣਾਈ ਕਵਿਤਾ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਦੱਸ ਦੇਈਏ ਕਿ ਸਮਾਗਮ ਵਿੱਚ ਦੇਬੀ ਮਖਸੂਸਪੁਰੀ ਨੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਦੇਬੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਸਤਖ਼ਤ ਕੀਤੀਆਂ ਕਿਤਾਬਾਂ ਦੀ ਵਿਕਰੀ ਅਤੇ ਇਸ ਮਾਸਟਰ ਕਲਾਸ ਦੇ ਸ਼ੋਅ ਤੋਂ ਇਕੱਠੀ ਹੋਈ ਸਾਰੀ ਰਕਮ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਜੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article