Tuesday, March 31, 2026
spot_img

ਲੁਧਿਆਣਾ ‘ਚ DC ਨੇ ਘਰੇਲੂ ਅਤੇ ਕਮਰਸ਼ੀਅਲ ਗੈਸ ਸਪਲਾਈ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ

Must read

ਲੁਧਿਆਣਾ ਵਿਚ ਉਦਯੋਗਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਹੋਰ ਕਮਰਸ਼ੀਅਲ ਸਿਲੰਡਰ ਖਪਤਕਾਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਕੁਝ ਰਾਹਤ ਦਿੱਤੀ ਹੈ। ਪ੍ਰਸ਼ਾਸਨ ਨੇ ਬਿਨਾਂ ਕਿਸੇ ਸ਼ਰਤ ਦੇ 50 ਫੀਸਦੀ ਕਮਰਸ਼ੀਅਲ ਸਿਲੰਡਰਾਂ ਦੀ ਡਿਲੀਵਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਡੀਸੀ ਨੇ ਜ਼ਿਲ੍ਹੇ ਵਿੱਚ ਐਲਪੀਜੀ ਸਪਲਾਈ ਸੰਬੰਧੀ ਅਹਿਮ ਫੈਸਲੇ ਲਏ ਹਨ, ਜਿਸ ਨਾਲ ਇੱਕ ਹਫ਼ਤੇ ਦੇ ਅੰਦਰ ਸਥਿਤੀ ਆਮ ਵਾਂਗ ਹੋ ਜਾਵੇਗੀ।

ਉਥੇ ਹੀ ਦੂਜੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਵਰਕਰਸ ਨੂੰ ਵੀ ਐੱਲਪੀਜੀ ਸਿਲੰਡਰ ਲਈ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਹੈ। ਡੀਸੀ ਨੇ ਇੰਡਸਟਰੀ ਨੂੰ ਕਿਹਾ ਹੈ ਕਿ ਉਹ ਆਪਣੇ ਵਰਕਰਾਂ ਤੋਂ ਬੁਕਿੰਗ ਨੰਬਰ ਲੈ ਕੇ ਸਬੰਧਤ ਕੰਪਨੀ ਨੂੰ ਭੇਜਣ ਤਾਂਕਿ ਕੰਪਨੀਆਂ ਉਨ੍ਹਾਂ ਦੀਆਂ ਲੋੜਾਂ ਦੇ ਮੁਤਾਬਕ 5-5 ਕਿਲੋਗ੍ਰਾਮ ਵਾਲੇ ਸਿਲੰਡਰ ਉਨ੍ਹਾਂ ਦੀ ਫੈਕਟਰੀ ਵਿਚ ਪਹੁੰਚਾ ਸਕਣ। ਫੈਕਟਰੀ ਮਾਲਕ ਵਰਕਰਾਂ ਨੂੰ ਉਥੋਂ ਸਿਲੰਡਰ ਦੇ ਦੇਣਗੇ। ਤੇਲ ਕੰਪਨੀਆਂ ਅਤੇ ਖੁਰਾਕ ਵਿਭਾਗ ਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦ, ਡੀਸੀ ਨੇ ਸਪੱਸ਼ਟ ਕੀਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅਗਲੇ ਹਫ਼ਤੇ ਦੇ ਅੰਦਰ ਗੈਸ ਬੁਕਿੰਗ ਅਤੇ ਹੋਮ ਡਿਲੀਵਰੀ ਪੂਰੀ ਤਰ੍ਹਾਂ ਆਮ ਹੋ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article