ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਡੀਏਪੀ ਖਾਦ ਦੀ ਕਿੱਲਤ, ਖਾਦ ਨਾਲ ਹੋਰ ਵਸਤਾਂ ਮੜ੍ਹਣ ਵਾਲਿਆਂ ‘ਤੇ ਸਿੰਕਜਾ ਕੱਸਣ ਲਈ ਡੀਸੀ ਦਫਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿਤਾ ਦਿੱਤਾ ਗਿਆ। ਇਸ ਸਮੇਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਜਦੋਂ ਵੀ ਕੋਈ ਕਿਸਾਨਾਂ ਨੂੰ ਫਸਲ ਬੀਜਣ ਅਤੇ ਫਸਲਾਂ ਵੇਚਣ ਦਾ ਸ਼ੀਜਨ ਹੁੰਦਾ ਹੈ ਤਾਂ ਪ੍ਰਬੰਧ ਪਹਿਲਾਂ ਕਰਨੇ ਹੁੰਦੇ ਹਨ। ਪਰ ਸਰਕਾਰ ਵਲੋਂ ਕੀਤੀ ਦੇਰੀ ਤਹਿਤ ਪ੍ਰਾਈਵੇਟ ਦੁਕਾਨਦਾਰਾਂ ਨੂੰ ਕਿਸਾਨਾਂ ਦੀ ਲੁੱਟ ਕਰਨ ਦੀ ਖੁਲ ਮਿਲ ਜਾਂਦੀ ਹੈ। ਜਿਸ ਤਹਿਤ ਉਹ ਮਨਮਰਜ਼ੀ ਦਾ ਭਾਅ ਤੇ ਹੋਰ ਵਸਤਾਂ ਨਾਲ ਜਬਰੀ ਮੜ੍ਹਦੇ ਹਨ। ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਤੁਰੰਤ ਰੋਕੀ ਜਾਵੇ ਅਤੇ ਇਹਨਾਂ ਉਤਪਾਦਕਾਂ ਕੰਪਨੀਆਂ ਅਤੇ ਡੀਲਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪ੍ਰਚਲਤ ਖਾਦਾਂ ਦੇ ਨਾਲ ਨੈਨੋ ਖਾਦਾਂ ਨੂੰ ਬੰਦ ਕੀਤਾ ਜਾਵੇ ਅਤੇ ਪ੍ਰਚਲਤ ਸਹੀ ਖਾਦਾਂ ਦੀ ਸਪਲਾਈ ਸਹਿਕਾਰੀ ਸਭਾਵਾਂ ਰਾਹੀਂ ਮੰਗ ਅਨੁਸਾਰ ਤੁਰੰਤ ਪੂਰੀ ਕਰਨ ਦੀ ਯਕੀਨੀ ਬਣਾਇਆ ਜਾਵੇ। ਆਗੂਆਂ ਕਿਹਾ ਕਿ ਕਿਸਾਨਾਂ ਦੀਆਂ ਇਹ ਮੰਗਾਂ ਤੁਰੰਤ ਮੰਨ ਕੇ ਲਾਗੂ ਕੀਤਾ ਜਾਵੇ। ਨਹੀਂ ਫਿਰ ਕਿਸਾਨ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ। ਧਰਨੇ ਨੂੰ ਜਿਲਾ ਪ੍ਰਧਾਨ ਚਰਨ ਸਿੰਘ ਨੂਰਪਰਾ, ਮਨੋਹਰ ਸਿੰਘ ਕਲਾਹੜ, ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਯੁਵਰਾਜ ਸਿੰਘ ਘੁਡਾਣੀ, ਦਵਿੰਦਰ ਸਿੰਘ ਸਿਰਥਲਾ, ਹਾਕਮ ਸਿੰਘ ਜਰਗੜੀ, ਗੁਰਪ੍ਰੀਤ ਸਿੰਘ ਨੂਰਪਰਾ, ਗੁਰਦੇਵ ਸਿੰਘ ਨਾਰੰਗਵਾਲ, ਜਸਦੀਪ ਸਿੰਘ ਜਸੋਵਾਲ,ਅਮਰੀਕ ਸਿੰਘ ਭੂੰਦੜੀ, ਜਸਵੀਰ ਸਿੰਘ ਅਸ਼ਗਰੀਪੁਰ ਤੇ ਹੋਰ ਬਲਾਕ ਆਗੂਆ ਨੇ ਸੰਬੋਧਨ ਕੀਤਾ।