ਬੀਤੇ ਦਿਨ ਸੰਗਰੂਰ ਦੇ ਸਰਕਾਰੀ ਸਕੂਲ ਦੇ ਵਿੱਚ ਖਾਣਾ ਖਾਣ ਤੋਂ ਬਾਅਦ 60 ਬੱਚੇ ਬਿਮਾਰ ਹੋਏ ਹਨ। ਹਾਲਾਂਕਿ ਸਿੱਖਿਆ ਮੰਤਰੀ ਦੇ ਵੱਲੋਂ ਇਸ ਦੇ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਕਾਰਵਾਈ ਕਰਕੇ ਸਕੂਲ ਦਾ ਲਾਇਸੈਂਸ ਰੱਦ ਕੀਤਾ ਗਿਆ ਸੀ। ਹਾਲੇ ਇਹ ਮਾਮਲਾ ਠੰਡਾ ਨਹੀਂ ਹੋਇਆ ਤਾਂ ਨਕੋਦਰ ਦੇ ਵਿੱਚੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੋਂ ਦੇ ਇੱਕ ਸੈਂਟ ਜੂਦ ਸਕੂਲ ਦੇ ਵਿੱਚੋਂ ਮਾਮਲਾ ਸਾਹਮਣੇ ਆ ਰਿਹਾ। ਜਿੱਥੇ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬਿਮਾਰ ਹੋ ਗਏ। ਜਿਨਾਂ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਬੱਚਿਆਂ ਦੇ ਮਾਂ ਪਿਓ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਹੈ। ਬੱਚਿਆਂ ਦੇ ਕਹਿਣ ਮੁਤਾਬਕ ਸਕੂਲ ਦੇ ਪਾਣੀ ਵਾਲੇ ਕੂਲਰ ਵਿੱਚ ਛਿਪਕਲੀਆਂ ਅਤੇ ਚੂਹੇ ਮਰੇ ਪਏ ਸਨ। ਨਕੋਦਰ ਦੇ ਕੋਨਵੈਂਟ ਸਕੂਲ ਵਿੱਚ ਪਾਣੀ ਪੀਣ ਦੇ ਨਾਲ ਜੋ ਬੱਚੇ ਬਿਮਾਰ ਹੋਏ ਹਨ ਉਹਨਾਂ ਦੇ ਪਰਿਵਾਰਿਕ ਮੈਂਬਰ ਬਹੁਤ ਹੀ ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਹਨ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਸਕੂਲ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਲਾਪਰਵਾਹ ਹੈ। ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨਕੋਦਰ ਦੇ ਲੋਕਲ ਕਾਨਵੈਂਟ ਸਕੂਲ ਤੋਂ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬਿਮਾਰ ਹੋਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਅਤੇ ਫੂਡ ਪੋਇਸਨਿੰਗ ਦੀ ਸ਼ਿਕਾਇਤ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਬੱਚੇ ਖਤਰੇ ਤੋਂ ਬਾਹਰ ਨੇ ਇਲਾਜ ਲਗਾਤਾਰ ਜਾਰੀ ਹੈ।