ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੈਲੇਟ ਪੇਪਰਾਂ ਵਾਲੇ ਮਸਲੇ ‘ਤੇ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਕਰਤੂਤਾਂ ਕਰਕੇ ਹਾਰ ਜਾਂਦੀ ਹੈ ਪਰ ਹਾਰ ਦਾ ਠੀਕਰਾ ਕਿਸੇ ਹੋਰ ਦੇ ਸਿਰ ‘ਤੇ ਭੰਨ੍ਹਿਆ ਜਾਂਦਾ ਹੈ।
CM ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ, “ਮੈਂ ਮੀਡੀਆ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਹਰ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਭਰਮ-ਭੁਲੇਖੇ ਪਾਏ ਜਾ ਰਹੇ ਹਨ ਤੇ ਕਿਵੇਂ ਲੋਕਤੰਤਰ ਨੂੰ ਇਧਰ-ਉਧਰ ਡਾਇਵਰਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ CM ਮਾਨ ਨੇ ਕਿਹਾ ਕਿ ਬੀਤੇ ਦਿਨੀਂ ਸਾਬਕਾ ਸੀਐੱਮ ਚੰਨੀ ਵੱਲੋਂ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੇ 100-100 ਬੈਲੇਟ ਪੇਪਰ ਜਿਨ੍ਹਾਂ ‘ਤੇ ‘ਝਾੜੂ’ ਦੇ ਚੋਣ ਨਿਸ਼ਾਨ ਲੱਗੇ ਹੋਏ ਹਨ ਉਹ ਪਹਿਲਾਂ ਹੀ ਵਾਧੇ ਵਿਚ ਪਾਏ ਹੋਏ ਹਨ। ਅਸਲ ਵਿਚ ਕਾਂਗਰਸ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੌਖ਼ਲਾ ਗਏ ਹਨ।”




