ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦੇ ਮਾਹੌਲ ਦੇ ਮੱਦੇਨਜ਼ਰ ਪੰਜਾਬ ‘ਚ ਬਲੈਕਆਊਟ ਜਾਰੀ ਰਹੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨੰਗਲ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਜੇ ਬਲੈਕਆਊਟ ਜਾਰੀ ਰਹੇਗਾ, ਕਿਉਂਕਿ ਪਾਕਿਸਤਾਨ ‘ਤੇ ਅਸੀਂ ਅਜੇ ਯਕੀਨ ਨਹੀਂ ਕਰ ਸਕਦੇ। ਪੰਜਾਬ ਨੇ ਪਹਿਲਾਂ ਵੀ ਸੰਤਾਪ ਹੰਢਾਇਆ ਹੈ ਅਤੇ ਹੁਣ ਕਿਸੇ ਵੀ ਤਰ੍ਹਾਂ ਦੀ ਅਸੀਂ ਢਿੱਲ ਨਹੀਂ ਵਰਤਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਦੇ ਸੁਭਾਅ ਦਾ ਸਭ ਨੂੰ ਪਤਾ ਹੈ। ਪੰਜਾਬੀ ਹਮੇਸ਼ਾ ਮੂਹਰੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹਰ ਤਿਆਰੀ ਜੋ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ, ਉਹ ਉਸੇ ਤਰ੍ਹਾਂ ਰਹੇਗੀ। ਉਨ੍ਹਾਂ ਕਿਹਾ ਕਿ ਸੀਜ਼ਫਾਇਰ ਸਬੰਧੀ ਬੇਸ਼ਕ ਇੰਟਰਨੈਸ਼ਨਲ ਪੱਧਰ ‘ਤੇ ਗੱਲਬਾਤ ਕੀਤੀ ਗਈ ਹੈ ਪਰ ਸਾਡੀ ਕੋਈ ਵੀ ਢਿੱਲ ਨਹੀਂ ਹੋਵੇਗੀ। ਸਾਡੇ ਵੱਲੋਂ ਮੌਕ ਡਰਿੱਲ ਸਮੇਤ ਬਲੈਕਆਊਟ ਜਾਰੀ ਰਹੇਗਾ।