ਮੁੱਖ ਮੰਤਰੀ ਭਗਵੰਤ ਮਾਨ ਅੱਜ ਬਿਲਾਸਪੁਰ ਜ਼ਿਲ੍ਹੇ ਵਿਚ ਸਥਿਤ ਮਾਂ ਨੈਣਾ ਦੇਵੀ ਦੇ ਦਰਬਾਰ ਵਿਚ ਪਹੁੰਚੇ। ਇਨ੍ਹੀਂ ਦਿਨੀਂ ਨਵਰਾਤਰੇ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸੀ। ਸੀਐੱਮ ਨੇ ਹਵਨ ਯੱਗ ਕੀਤਾ। ਦੂਜੇ ਪਾਸੇ ਮਾਂ ਦੀ ਪੂਜਾ ਅਰਚਨਾ ਕੀਤੀ। ਸੀਐੱਮ ਮਾਨ ਨੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। CM ਮਾਨ ਦੇ ਮੰਦਰ ਪਹੁੰਚਣ ਦੌਰਾਨ ਆਮ ਸ਼ਰਧਾਲੂਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਏ ਤੇ ਸੁਰੱਖਿਆ ਵਿਵਸਥਾ ਵੀ ਬਣੀ ਰਹੇ, ਇਸ ਲਈ ਪ੍ਰਸ਼ਾਸਨ ਵੱਲੋਂ ਖਾਸ ਧਿਆਨ ਰੱਖਿਆ ਗਿਆ।