ਲੁਧਿਆਣਾ ਨਗਰ ਨਿਗਮ ਲਈ ਆਮ ਆਦਮੀ ਪਾਰਟੀ ਵੱਲੋਂ ਇੰਦਰਜੀਤ ਕੌਰ ਨੂੰ ਮੇਅਰ ਐਲਾਨ ਦਿੱਤਾ ਗਿਆ ਹੈ। ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੂੰ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਮੇਅਰ ਪ੍ਰਿੰਸ ਜੋਹਰ ਨੂੰ ਬਣਾਇਆ ਗਿਆ ਹੈ।
ਲੁਧਿਆਣਾ ਦੀ ਕੁਰਸੀ ’ਤੇ ਅੱਜ ਪਹਿਲੀ ਮਹਿਲਾ ਮੇਅਰ ਬੈਠੀ ਹੈ। ਜਿਸਦੇ ਲਈ 11 ਵਜੇ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਗਈ। ਗੁਰੂ ਨਾਨਕ ਭਵਨ ਵਿੱਚ ਬੁਲਾਈ ਗਈ ਮੀਟਿੰਗ ਦੌਰਾਨ ਇਸਦਾ ਰੱਸਮੀ ਤੌਰ ’ਤੇ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪਰਾਸ਼ਰ ਦਾ ਨਾਂ ਫਾਈਨਲ ਹੋ ਗਿਆ ਹੈ। ਡਿਪਟੀ ਮੇਅਰ ਦੇ ਲਈ ਕੌਂਸਲਰ ਸੋਹਨ ਸਿੰਘ ਗੋਗਾ ਤੇ ਪਿ੍ਰੰਸ ਜੋਹਰ ਦਾ ਨਾਂ ਵੀ ਹੈ। ਦੱਸ ਦਈਏ ਕਿ ਅੱਜ 11 ਵਜੇ ਗੁਰੂ ਨਾਨਕ ਭਵਨ ਵਿੱਚ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ 95 ਕੌਂਸਲਰਾਂ ਨੂੰ ਸੁਹੰ ਚੁਕਾਈ ਗਈ ਤੇ ਉਸ ਤੋਂ ਬਾਅਦ ਮੇਅਰ ਦੇ ਲਈ ਚੋਣ ਕੀਤੀ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਉਥੇ ਮੌਜੂਦ ਰਹੀ।