ਪੰਜਾਬ ਸਰਕਾਰ ਨੇ ਸ਼ਹੀਦੀ ਦਿਹਾੜਿਆਂ ਮੌਕੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਨਵੇਂ ਬਣਾਉਣ ਵਾਲੇ ਜਿੰਮਾਂ ਅਤੇ ਹੈਲਥ ਸੈਂਟਰਾਂ ਦੇ ਨਾਮ ਛੋਟੇ ਸਾਹਿਬਜ਼ਾਦਿਆਂ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਮੰਗ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਸੀ।
ਵਿਧਾਇਕ ਗਿਆਸਪੁਰਾ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਕੇ ਮੰਗ ਕੀਤੀ ਸੀ ਕਿ ਸ਼ਹੀਦੀ ਪੰਦਰਵਾੜੇ ਮੌਕੇ ਸੂਬੇ ਅੰਦਰ ਬਣਨ ਵਾਲੇ ਨਵੇਂ ਜਿੰਮਾਂ ਤੇ ਹੈਲਥ ਸੈਟਰਾਂ ਦੇ ਨਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੇ ਨਾਂ ‘ਤੇ ਰੱਖੇ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਗਿਆਸਪੁਰਾ ਦੀ ਇਸ ਮੰਗ ਨੂੰ ਪੂਰਾ ਕੀਤਾ ਹੈ।