ਬਿਹਾਰ ਵਿਧਾਨ ਸਭਾ ਚੋਣਾਂ ਵਿਚ NDA ਦੀ ਇਤਿਹਾਸਕ ਜਿੱਤ ਦੇ ਬਾਅਦ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। CM ਨਿਤੀਸ਼ ਕੁਮਾਰ ਨੇ ਰਾਜਪਾਲ ਆਰਿਸ਼ ਮੁਹੰਮਦ ਖਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ ਆਖਰੀ ਕੈਬਨਿਟ ਮੀਟਿੰਗ ਹੋਈ ਜਿਸ ਵਿਚ ਮੌਜੂਦਾ ਵਿਧਾਨ ਸਭਾ ਭੰਗ ਕਰਨ ਦਾ ਪ੍ਰਸਤਾਵ ਪਾਸ ਹੋਇਆ।
ਅੱਜ ਹੀ JDU ਵਿਧਾਇਕ ਦਲ ਦੀ ਬੈਠਕ ਵੀ ਬੁਲਾਈ ਗਈ ਹੈ। ਮੰਗਲਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਵੇਗੀ। ਇਸ ਦੇ ਬਾਅਦ ਕੱਲ੍ਹ ਹੋਣ ਵਾਲੀ NDA ਦੀ ਬੈਠਕ ਵਿਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ, ਉਸ ਦੇ ਬਾਅਦ ਨਵੀਂ ਸਰਕਾਰ ਬਣਨ ਦਾ ਦਾਅਵਾ ਪੇਸ਼ ਕੀਤਾ ਜਾਵੇਗਾ।
20 ਨਵੰਬਰ ਨੂੰ ਗਾਂਧੀ ਮੈਦਾਨ ਵਿਚ ਨਿਤੀਸ਼ ਕੁਮਾਰ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਕੇਂਦਰੀ ਮੰਤਰੀ ਜੀਤਨਰਾਮ ਮਾਂਝੀ ਨੇ ਦੱਸਿਆ ਕਿ ਨਵੀਂ ਕੈਬਨਿਟ ਵਿਚ 26 ਮੰਤਰੀ ਹੋਣਗੇ ਜਿਸ ਵਿਚ 16 ਭਾਜਪਾ ਤੋਂ, 15 JDU ਤੋਂ, 3 ਲੋਜਪਾ (ਆਰ) ਤੋਂ, ਹਮ ਤੇ ਰਾਲੋਮੋ ਤੋਂ 1-1 ਮੰਤਰੀ ਹੋਣਗੇ। ਗਾਂਧੀ ਮੈਦਾਨ ਵਿਚ ਇਸ ਦੀ ਤਿਆਰੀ ਚੱਲ ਰਹੀ ਹੈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।




