ਸੰਗਰੂਰ,11ਅਗਸਤ : ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਰਿਸ਼ਤੇਦਾਰਾਂ ਦੇ ਘਰ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਚੋਰਾਂ ਵਲੋਂ ਉਹਨਾਂ ਦੇ ਘਰ 20 ਤੋਲੇ ਦੇ ਕਰੀਬ ਸੋਨਾ ਅਤੇ ਲੱਖ ਰੁਪਏ ਦੀ ਨਗਦੀ ਲੈਕੇ ਰਫੂ ਚੱਕਰ ਹੋ ਗਏ। ਮਕਾਨ ਮਾਲਕ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਚੋਰ ਪੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਵਿੱਚ ਆ ਗਏ ਅਤੇ ਸਿੱਧਾ ਘਰ ‘ਚ ਬਣੇ ਸਟੋਰ ਦੇ ਵਿੱਚ ਉਹਨਾਂ ਵੱਲੋਂ 20 ਤੋਲੇ ਦੇ ਕਰੀਬ ਸੋਨਾ ਅਤੇ ਇਕ ਲੱਖ ਰੁਪਏ ਦੀ ਨਗਦੀ ਲੈਕੇ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਸਾਹਮਣੇ ਘਰ ਵਾਲਿਆ ਦੇ ਕੈਮਰੇ ਦੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਹਨ।ਇਸ ਮੌਕੇ ਨਗਰ ਕੌਂਸਲਰ ਹਰਮੇਸ਼ ਪੱਪੀ ਨੇ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਹੈ। ਇਸ ਮੌਕੇ ਜਾਂਚ ਕਰਨ ਪੁੱਜੇ ਜਾਂਚ ਅਧਿਕਾਰੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਉਹਨਾਂ ਵਲੋਂ ਇਸ ਦੀ ਜਾਂਚ ਕਰ ਕੀਤੀ ਜਾ ਰਹੀ ਹੈ। ਜਲਦੀ ਚੋਰਾਂ ਨੂੰ ਫੜ ਦਿੱਤਾ ਜਾਵੇਗਾ।