Sunday, December 22, 2024
spot_img

ਬੱਦਲ ਫੱਟਣ ਕਾਰਨ ਕੁੱਲੂ ‘ਚ ਪਾਰਵਤੀ ਨਦੀ ਵਿੱਚ ਡੁੱਬੀ ਚਾਰ ਮੰਜ਼ਿਲਾ ਇਮਾਰਤ, 11 ਮੌ ਤਾਂ, 44 ਲਾਪਤਾ

Must read

ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਤੋਂ ਮੀਂਹ ਕਾਰਨ ਤਬਾਹੀ ਦੀਆਂ ਖਬਰਾਂ ਹਨ। ਮਾਨਸੂਨ ਦੇਸ਼ ਦੇ ਵੱਡੇ ਖੇਤਰਾਂ ਨੂੰ ਤਬਾਹ ਕਰ ਰਿਹਾ ਹੈ। ਦਿੱਲੀ ਵਿੱਚ ਕੱਲ੍ਹ (31 ਜੁਲਾਈ) ਰਿਕਾਰਡ ਤੋੜ ਮੀਂਹ ਪਿਆ ਸੀ, ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਹਿਮਾਚਲ ‘ਚ ਕੁੱਲੂ ਅਤੇ ਸ਼ਿਮਲਾ ਜ਼ਿਲਿਆਂ ਦੇ ਨੇੜੇ ਬੱਦਲ ਫਟ ਗਿਆ ਹੈ, ਜਿਸ ‘ਚ ਕਰੀਬ 44 ਲੋਕ ਲਾਪਤਾ ਦੱਸੇ ਜਾ ਰਹੇ ਹਨ ਅਤੇ 9 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਅਤੇ ਕੇਰਲ ਦੇ ਵਾਇਨਾਡ ਵਿੱਚ ਵੀ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ। ਭਾਵ ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤੱਕ ਮੀਂਹ ਲਗਾਤਾਰ ਤਬਾਹੀ ਮਚਾ ਰਿਹਾ ਹੈ।

ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਣ ਦੀ ਖ਼ਬਰ ਹੈ। ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ। ਕੁੱਲੂ ਦੇ ਰਾਮਪੁਰ ਇਲਾਕੇ ਦੇ ਸਮੇਜ ਸਥਿਤ ਪਾਵਰ ਪਲਾਂਟ ਪ੍ਰੋਜੈਕਟ ਦੇ ਕਈ ਲੋਕ ਬੱਦਲ ਫਟਣ ਤੋਂ ਬਾਅਦ ਲਾਪਤਾ ਹਨ। 20 ਤੋਂ ਵੱਧ ਘਰ ਢਹਿ-ਢੇਰੀ ਹੋ ਗਏ ਹਨ ਅਤੇ ਕਈ ਵਾਹਨ ਵਹਿ ਗਏ ਹਨ, ਇਲਾਕੇ ਦਾ ਸਕੂਲ ਵੀ ਹੜ੍ਹਾਂ ਵਿੱਚ ਰੁੜ੍ਹ ਗਿਆ ਹੈ। ਮੰਡੀ ਜ਼ਿਲੇ ‘ਚ ਬੱਦਲ ਫਟਣ ਤੋਂ ਬਾਅਦ ਇਕ ਲਾਸ਼ ਬਰਾਮਦ ਕੀਤੀ ਗਈ ਹੈ ਜਦਕਿ ਕਈ ਲਾਪਤਾ ਹਨ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਲਈ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਮੌਕੇ ‘ਤੇ ਮੌਜੂਦ ਸਥਾਨਕ ਪ੍ਰਸ਼ਾਸਨ ਰਾਹਤ ਕਾਰਜਾਂ ‘ਚ ਲੱਗਾ ਹੋਇਆ ਹੈ।

ਹਵਾਈ ਸੈਨਾ ਦੇ ਨਾਲ-ਨਾਲ NDRF ਤੋਂ ਵੀ ਮਦਦ ਮੰਗੀ ਗਈ ਹੈ। ਥਲਤੁਖੋਦ ਵਿੱਚ ਫਸੇ ਲੋਕਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ, ਇਸ ਲਈ ਹੁਣ ਹਵਾਈ ਸੈਨਾ ਅਤੇ ਐਨਡੀਆਰਐਫ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ। ਬੱਦਲ ਫਟਣ ਨਾਲ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਕੁੱਲੂ ਜ਼ਿਲੇ ਦੇ ਰਾਮਪੁਰ ਦੇ ਨਾਲ ਲੱਗਦੇ 15-20 ਇਲਾਕਿਆਂ ‘ਚ ਭਾਰੀ ਤਬਾਹੀ ਹੋਈ ਹੈ। ਜਾਣਕਾਰੀ ਮੁਤਾਬਕ ਸ਼੍ਰੀਖੰਡ ਦੀਆਂ ਪਹਾੜੀਆਂ ‘ਤੇ ਸਥਿਤ ਨੈਣ ਸਰੋਵਰ ਦੇ ਆਲੇ-ਦੁਆਲੇ ਬੱਦਲ ਫਟਣ ਕਾਰਨ ਕੁਰਪਾਨ, ਸਮੇਜ ਅਤੇ ਗਨਵੀ ਘਾਟੀਆਂ ‘ਚ ਭਿਆਨਕ ਹੜ੍ਹ ਆ ਗਏ ਹਨ। ਸ਼ਿਮਲਾ ਜ਼ਿਲੇ ਦੇ ਗਨਵੀ ਬਾਜ਼ਾਰ ਅਤੇ ਕੁੱਲੂ ਜ਼ਿਲੇ ਦੇ ਬਾਗੀਪੁਲ ਬਾਜ਼ਾਰ ‘ਚ ਨਾਲੀਆਂ ਦੇ ਓਵਰਫਲੋ ਹੋਣ ਕਾਰਨ ਤਬਾਹੀ ਹੋਈ ਹੈ।

ਉੱਤਰਾਖੰਡ ‘ਚ ਮੰਗਲਵਾਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਪਹਿਲਾਂ ਟਿਹਰੀ ‘ਚ ਭਾਰੀ ਮੀਂਹ ਪਿਆ ਅਤੇ ਫਿਰ ਬੱਦਲ ਫਟ ਗਿਆ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਕੇਦਾਰਨਾਥ ਰੋਡ ‘ਤੇ ਬੱਦਲ ਫਟਣ ਕਾਰਨ ਨੈਸ਼ਨਲ ਹਾਈਵੇਅ ਦਾ ਇਕ ਹਿੱਸਾ ਪਾਣੀ ਵਿਚ ਭਰ ਗਿਆ। ਇਸ ਕਾਰਨ ਕੇਦਾਰਨਾਥ ਪੈਦਲ ਮਾਰਗ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਰਾਮਬਾੜਾ ਅਤੇ ਲੰਚੋਲੀ ਵਿਚਕਾਰ ਫੁੱਟਪਾਥ ਕਈ ਥਾਵਾਂ ‘ਤੇ ਟੁੱਟ ਗਿਆ ਹੈ। ਰਾਮਬਾੜਾ ‘ਚ ਮੰਦਾਕਿਨੀ ਨਦੀ ‘ਤੇ ਸਥਿਤ ਦੋ ਪੁਲ ਵਹਿ ਗਏ। ਇਹ ਪੁਲ ਪੁਰਾਣੇ ਰਸਤੇ ‘ਤੇ ਸਥਿਤ ਸਨ। ਯਾਤਰੀ ਅਤੇ ਘੋੜ ਸਵਾਰ ਇਸ ਰਸਤੇ ਨੂੰ ਸ਼ਾਰਟਕੱਟ ਵਜੋਂ ਵਰਤਦੇ ਸਨ। ਇਹ ਪੁਲ ਬੀਤੀ ਰਾਤ ਹੋਈ ਬਰਸਾਤ ਦੌਰਾਨ ਮੰਦਾਕਿਨੀ ਨਦੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਏ ਸਨ। ਇਸ ਤੋਂ ਇਲਾਵਾ ਹਰਿਦੁਆਰ, ਨੈਨੀਤਾਲ ਅਤੇ ਬਾਗੇਸ਼ਵਰ ਤੋਂ ਵੀ ਹੜ੍ਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article