Monday, March 16, 2026
spot_img

ਪੰਜਾਬ ‘ਚ ‘ਆਪ’ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ Booklet ਕੀਤੀ ਜਾਰੀ

Must read

ਪੰਜਾਬ ‘ਚ ‘ਆਪ’ ਸਰਕਾਰ ਦੇ ਅੱਜ 4 ਸਾਲ ਪੂਰੇ ਹੋ ਗਏ ਹਨ। 16 ਮਾਰਚ 2022 ਨੂੰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੁਹੰ ਚੁੱਕੀ ਸੀ। CM ਮਾਨ ਨੇ ਆਮ ਆਦਮੀ ਪਾਰਟੀ ਦੇ 4 ਸਾਲ ਪੂਰੇ ਹੋਣ ‘ਤੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਸੀ। ਚੰਡੀਗੜ੍ਹ ‘ਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ 4 ਸਾਲ ਦੇ ਰਿਪੋਰਟ ਕਾਰਡ ਦੀ Booklet ਜਾਰੀ ਕੀਤੀ। ਉਨ੍ਹਾਂ ਕਿਹਾ ਕਿ “ਮੈਨੀਫੈਸਟੋ 5 ਸਾਲ ਲਈ ਸੀ ਪਰ ਅਸੀਂ 4 ਸਾਲ ‘ਚ ਹੀ ਪੂਰਾ ਕੀਤਾ। ਸਾਡੇ ਵੱਲੋਂ ਜੋ ਵੀ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਗਿਆ ਹੈ। ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ।

ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਬਣਨ ਦੇ 5 ਮਹੀਨੇ ਦੇ ਅੰਦਰ ਮੁਫ਼ਤ ਬਿਜਲੀ ਕੀਤੀ ਗਈ । ਲੋਕ 600 ਯੂਨਿਟ ਫ੍ਰੀ ਬਿਜਲੀ ਦਾ ਲਾਭ ਲੈ ਰਹੇ ਹਨ। ਬਿਨਾਂ ਕੱਟ ਤੋਂ 8 ਘੰਟੇ ਖੇਤਾਂ ਵਾਲੀ ਬਿਜਲੀ ਦਿੱਤੀ। ਪੰਜਾਬ ਲਈ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਗਿਆ ਤੇ ਹੁਣ ਸਾਡੇ ਕੋਲ 3 ਸਰਕਾਰੀ ਥਰਮਲ ਪਲਾਂਟ ਹਨ। ਝਾਰਖੰਡ ਦੀ ਪਛਵਾੜਾ ਕੋਲੇ ਦੀ ਖਾਣ ਸ਼ੁਰੂ ਕਰਵਾਈ ਗਈ ।

ਸਿਹਤ ਦੇ ਖੇਤਰ ਵਿਚ ਆਮ ਆਦਮੀ ਕਲੀਨਿਕ ਵਿਚ ਜਾਂਚ ਦਵਾਈਆਂ ਮੁਫਤ ਦਿੱਤੀਆਂ ਗਈਆਂ। 2661 ਡਾਕਟਰਾਂ ਤੇ ਸਟਾਫ ਦੀ ਭਰਤੀ ਕੀਤੀ ਗਈ। ਸਿੱਖਿਆ ਦੇ ਖੇਤਰ ਵਿਚ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਪੰਜਾਬ ਨੰਬਰ ਵਨ ਰਿਹਾ। 15 ਹਜ਼ਾਰ ਤੋਂ ਵੱਧ ਟੀਚਰ ਭਰਤੀ ਹੋਏ ਤੇ 12 ਹਜ਼ਾਰ ਤੋਂ ਵਧ ਅਧਿਆਪਕ ਰੈਗੂਲਰ ਕੀਤੇ ਗਏ। 65,264 ਤੋਂ ਵਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ, ਪ੍ਰਾਈਵੇਟ ਸੈਕਟਰ ਵਿਚ 5 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ। ਇਕ ਹਜ਼ਾਰ ਤੋਂ ਵਧ ਭ੍ਰਿਸ਼ਟਾਚਾਰੀਆਂ ਦੀ ਗ੍ਰਿਫਤਾਰੀ ਕੀਤੀ। ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 95012-00200 ਸ਼ੁਰੂ ਕੀਤੀ। ਇੰਡਸਟਰੀ ਵਿਚ 4 ਸਾਲ ਵਿਚ 1.55 ਕਰੋੜ ਦਾ ਨਿਵਸ਼ ਕੀਤਾ ਗਿਆ ਤੇ ਉਦਯੋਗਿਕ ਤੇ ਵਪਾਰਕ ਵਿਕਾਸ ਨੀਤੀ 2026 ਲਾਗੂ ਕੀਤੀ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article