ਪਾਕਿਸਤਾਨ ‘ਚ 2025 ਵਿੱਚ ਫਰਵਰੀ ਮਾਰਚ ਮਹੀਨੇ ਹੋਣ ਵਾਲੀ Champions Trophy 2025 ਟੀਮ ਇੰਡੀਆ ਦੇ ਪਾਕਿਸਤਾਨ ਨਾ ਜਾਣ ਦੀ ਸੰਭਾਵਨਾ : BCCI ਨੂੰ ਲੈਕੇ BCCI ਨੇ ਵੱਡਾ ਫੈਸਲਾ ਲਿਆ ਹੈ। BCCI ਨੇ Champions Trophy 2025 ਨੂੰ ਲੈਕੇ ਕਿਹਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਇਸ ਦੇ ਲਈ BCCI ਆਈਸੀਸੀ ਨੂੰ ਪਿਛਲੇ ਟੂਰਨਾਮੈਂਟਾਂ ਵਾਂਗ ਹਾਈ ਬ੍ਰਿਜ ਮੋਡ ‘ਤੇ ਪਾਕਿਸਤਾਨ ਟੂਰਨਾਮੈਂਟਾਂ ਦਾ ਆਯੋਜਨ ਕਰਨ ਅਤੇ ਭਾਰਤੀ ਟੀਮ ਦੇ ਮੈਚਾਂ ਨੂੰ ਸ਼੍ਰੀਲੰਕਾ ਜਾਂ ਯੂਏਈ ਵਿੱਚ ਆਯੋਜਿਤ ਕਰਨ ਲਈ ਕਹੇਗਾ।
ਇੱਥੇ ਦੱਸਣ ਬਣਦਾ ਹੈ ਕਿ Champions Trophy 2025 ‘ਚ ਭਾਰਤ ਅਤੇ ਪਾਕਿਸਤਾਨ ਸਮੇਤ 8 ਟੀਮਾਂ ਹਿੱਸਾ ਲੈਣ ਵਾਲੀਆਂ ਹਨ। ਇਨ੍ਹਾਂ 8 ਟੀਮਾਂ ਵਿਚਾਲੇ ਕੁੱਲ 15 ਮੈਚ ਖੇਡੇ ਜਾਣਗੇ।
ਦੱਸ ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਨੂੰ Champions Trophy 2025 ਦਾ ਸ਼ਡਿਊਲ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਸਾਰੇ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਹੋਣਗੇ। ਹਾਲਾਂਕਿ ਅਜੇ ਤੱਕ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਹੈ।
BCCI ਮੁਤਾਬਕ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਸੁਰੱਖਿਆ ਕਾਰਨਾਂ ਕਰਕੇ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ।
ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸੋਮਵਾਰ ਨੂੰ ਆਈਸੀਸੀ Champions Trophy 2025 ਦਾ ਸ਼ੈਡਿਊਲ ਆਈਸੀਸੀ ਨੂੰ ਸੌਂਪ ਦਿੱਤਾ ਸੀ। ਪੀਸੀਬੀ ਵੱਲੋਂ ਆਈਸੀਸੀ ਨੂੰ ਸੌਂਪੇ ਗਏ ਸ਼ਡਿਊਲ ਵਿੱਚ ਭਾਰਤ ਦੇ ਮੈਚ ਲਾਹੌਰ ਵਿੱਚ ਸੁਰੱਖਿਆ ਅਤੇ ‘ਲੋਜਿਸਟਿਕਲ’ ਕਾਰਨਾਂ ਕਰਕੇ ਰੱਖੇ ਗਏ ਸਨ। ਇਹ ਸ਼ਡਿਊਲ ਉਦੋਂ ਹੀ ਅੰਤਿਮ ਹੋਵੇਗਾ ਜਦੋਂ ਇਸ ਨੂੰ ਆਈਸੀਸੀ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਦੇ ਪਾਕਿਸਤਾਨ ਨਾ ਜਾਣ ਦੀਆਂ ਖਬਰਾਂ ਆ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦਾ ਪਾਕਿਸਤਾਨ ਦਾ ਆਖਰੀ ਦੌਰਾ 2008 ‘ਚ ਹੋਇਆ ਸੀ, ਜਦੋਂ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ‘ਚ ਆਯੋਜਿਤ ਏਸ਼ੀਆ ਕੱਪ ਖੇਡਣ ਗਈ ਸੀ। ਪਿਛਲੇ ਸਾਲ ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ‘ਚ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ। ਇਸ ਤਹਿਤ ਭਾਰਤ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਦੇ ਮੈਚ ਪਾਕਿਸਤਾਨ ਵਿੱਚ ਖੇਡੇ ਗਏ।