Thursday, December 25, 2025
spot_img

CGC ਯੂਨੀਵਰਸਿਟੀ, ਮੋਹਾਲੀ ਵੱਲੋਂ ਵਰਲਡ ਕੱਪ ਸੋਨ ਤਮਗਾ ਜੇਤੂ ਨੂਪੁਰ ਦਾ ਸਨਮਾਨ, ਦਿੱਤਾ 10 ਲੱਖ ਰੁਪਏ ਨਕਦ ਇਨਾਮ

Must read

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣੀ ਬ੍ਰਾਂਡ ਐਂਬੈਸਡਰ ਅਤੇ ਵਰਲਡ ਕੱਪ ਸੋਨ ਤਮਗਾ ਜੇਤੂ ਮੁੱਕੇਬਾਜ਼ ਨੂਪੁਰ ਨੂੰ 10 ਲੱਖ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਇਹ ਇਨਾਮ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਵਰਲਡ ਕੱਪ 2025 ਵਿੱਚ ਸੋਨਮ ਤਮਗਾ ਜਿੱਤਣ ਦੀ ਉਪਲਬਧੀ ਦੇ ਸਨਮਾਨ ਵਿੱਚ ਦਿੱਤਾ ਗਿਆ। ਵਰਲਡ ਕੱਪ ਦਾ ਆਯੋਜਨ 16 ਤੋਂ 20 ਨਵੰਬਰ 2025 ਤੱਕ ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ ਸੀ।

ਇਹ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਵਰਲਡ ਬਾਕਸਿੰਗ ਦੇ ਸਹਿਯੋਗ ਨਾਲ ਕਰਵਾਈ ਗਈ ਸੀ, ਜਿਸ ਵਿੱਚ 18 ਦੇਸ਼ਾਂ ਤੋਂ 130 ਤੋਂ ਵੱਧ ਉੱਚ ਪੱਧਰੀ ਮੁੱਕੇਬਾਜ਼ਾਂ ਨੇ ਭਾਗ ਲਿਆ। ਮੁਸ਼ਕਲ ਮੁਕਾਬਲੇ ਵਾਲੇ ਇਸ ਟੂਰਨਾਮੈਂਟ ਵਿੱਚ ਨੂਪੁਰ ਵੱਲੋਂ ਹਾਸਲ ਕੀਤਾ ਗਿਆ ਸੋਨ ਤਮਗਾ ਉਸ ਦੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੈ ਦਾ ਪ੍ਰਮਾਣ ਬਣਿਆ।

ਇਸ ਮੌਕੇ ‘ਤੇ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨੂਪੁਰ ਨੂੰ 10 ਲੱਖ ਰੁਪਏ ਦਾ ਚੈਕ ਪ੍ਰਦਾਨ ਕੀਤਾ ਗਿਆ। ਸਮਾਰੋਹ ਵਿੱਚ ਸ. ਰਸ਼ਪਾਲ ਸਿੰਘ ਧਾਲੀਵਾਲ, ਫਾਦਰ ਆਫ਼ ਐਜੂਕੇਸ਼ਨ ਅਤੇ ਮਾਣਯੋਗ ਚਾਂਸਲਰ, ਸੀਜੀਸੀ ਯੂਨੀਵਰਸਿਟੀ, ਮੋਹਾਲੀ; ਅਰਸ਼ ਧਾਲੀਵਾਲ, ਮਾਣਯੋਗ ਮੈਨੇਜਿੰਗ ਡਾਇਰੈਕਟਰ; ਡਾ. ਸੁਸ਼ੀਲ ਪਰਾਸ਼ਰ, ਐਗਜ਼ਿਕਿਊਟਿਵ ਡਾਇਰੈਕਟਰ, ਡੀਸੀਪੀਡੀ; ਮਿਸਟਰ ਸਤੀਸ਼ ਕੇ. ਸਰਹਦੀ, ਸੀਨੀਅਰ ਸਪੋਰਟਸ ਡਾਇਰੈਕਟਰ ਅਤੇ ਮਿਸਟਰ ਲਵਦੀਪ ਮਾਨ, ਹੈੱਡ ਸਪੋਰਟਸ ਹਾਜ਼ਰ ਸਨ।

ਚੈਂਪੀਅਨ ਨੂੰ ਵਧਾਈ ਦਿੰਦਿਆਂ ਸ. ਰਸ਼ਪਾਲ ਸਿੰਘ ਧਾਲੀਵਾਲ, ਫਾਦਰ ਆਫ ਐਜੂਕੇਸ਼ਨ ਅਤੇ ਮਾਣਯੋਗ ਚਾਂਸਲਰ, ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਕਿਹਾ, “ਵਿਸ਼ਵ ਪੱਧਰ ’ਤੇ ਨੂਪੁਰ ਦੀ ਇਹ ਉਪਲਬਧੀ ਦ੍ਰਿੜਤਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦੀ ਤਾਕਤ ਨੂੰ ਦਰਸਾਉਂਦੀ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੀ ਬਰਾਂਡ ਐਂਬੈਸਡਰ ਵਜੋਂ ਉਹ ਸਾਡੀਆਂ ਸੰਸਥਾਗਤ ਮੁੱਲਾਂ ਦੀ ਸੱਚੀ ਪ੍ਰਤੀਨਿਧੀ ਹੈ ਅਤੇ ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਹੈ। ਉਸ ਦੀ ਸਫਲਤਾ ਦੇਸ਼ ਲਈ ਮਾਣ ਲਿਆਉਣ ਵਾਲੇ ਚੈਂਪੀਅਨ ਤਿਆਰ ਕਰਨ ਦੀ ਸਾਡੀ ਦ੍ਰਿਸ਼ਟੀ ਨੂੰ ਮਜ਼ਬੂਤ ਕਰਦੀ ਹੈ।”

ਇਸ ਮੌਕੇ ਮਾਣਯੋਗ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ, “ਨੂਪੁਰ ਦਾ ਵਰਲਡ ਕੱਪ ਸਵਰਨ ਪਦਕ ਦੇਸ਼ ਲਈ ਮਾਣ ਅਤੇ ਸੀਜੀਸੀ ਯੂਨੀਵਰਸਿਟੀ,ਮੋਹਾਲੀ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਉਸ ਦੀ ਯਾਤਰਾ ਉਤਕ੍ਰਿਸ਼ਟਤਾ, ਸਹਿਣਸ਼ੀਲਤਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ, ਜਿਹੜੀਆਂ ਗੁਣਵੱਤਾਵਾਂ ਅਸੀਂ ਹਰ ਵਿਦਿਆਰਥੀ ਅਤੇ ਖਿਡਾਰੀ ਵਿੱਚ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉੱਚ ਪੱਧਰ ’ਤੇ ਮੁਕਾਬਲਾ ਕਰਨ ਵਾਲੇ ਖਿਡਾਰੀਆਂ ਨੂੰ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹਾਂ।”

ਯੂਨੀਵਰਸਿਟੀ ਮੈਨੇਜਮੈਂਟ ਨੇ ਨੂਪੁਰ ਦੀ ਖੇਡ ਭਾਵਨਾ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨੂਪੁਰ ਅਤੇ ਉਸਦੀਆਂ ਉਪਲਬਧੀਆਂ ਆਉਣ ਵਾਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article