ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਭਾਨੋਲੰਗਾ ਪਿੰਡ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਬੀਤੀ ਰਾਤ ਇੱਕ ਕਲੀਨਿਕ ‘ਚ ਚੋਰ ਵੜ੍ਹ ਗਏ । ਡਾਕਟਰ ਨੇ ਸੀਸੀਟੀਵੀ ਕੈਮਰਿਆਂ ‘ਚ ਚੋਰਾਂ ਨੂੰ ਦੇਖਿਆ ਅਤੇ ਕਲੀਨਿਕ ਪਹੁੰਚ ਗਿਆ। ਕਲੀਨਿਕ ਪਹੁੰਚ ਕੇ ਚੋਰੀ ਕਰਨ ਵੜੇ ਚੋਰਾਂ ਡਾਕਟਰ ਦੀ ਹੱਥੋਂਪਾਈ ਦੌਰਾਨ ਡਾਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਇਸ ਘਟਨਾ ਦੇ ਬਾਅਦ ਚੋਰ ਭੱਜਣ ਲੱਗੇ ਤਾਂ ਇੱਕ ਚੋਰ ਕਲੀਨਿਕ ਦੇ ਬਾਹਰ ਨਿਕਲਦੇ ਸਮੇਂ ਵਾਹਨ ਨਾਲ ਟਕਰਾ ਗਿਆ ਤੇ ਉਸ ਦੀ ਵੀ ਮੌਤ ਹੋ ਗਈ ਜਦੋਂ ਕਿ ਦੂਜਾ ਚੋਰ ਭੱਜਣ ਵਿਚ ਸਫਲ ਰਿਹਾ।