CBSE ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ 12ਵੀਂ ਜਮਾਤ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। 87.98 ਫੀਸਦੀ ਬੱਚਿਆਂ ਨੇ ਸੀਬੀਐਸਈ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਜਾਣਕਾਰੀ ਦਿੰਦਿਆਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦੱਸਿਆ ਕਿ ਇਸ ਵਾਰ 12ਵੀਂ ਜਮਾਤ ਵਿੱਚ 87.98 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ ਵਿੱਚ 0.65 ਫੀਸਦੀ ਦਾ ਵਾਧਾ ਹੋਇਆ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਜਲਦੀ ਹੀ ਸੀਬੀਐਸਈ 10ਵੀਂ, 12ਵੀਂ ਦੇ ਨਤੀਜੇ ਜਾਰੀ ਕਰੇਗਾ। ਸੀਬੀਐਸਈ ਬੋਰਡ ਕਲਾਸ 10ਵੀਂ ਅਤੇ ਸੀਬੀਐਸਈ ਬੋਰਡ ਕਲਾਸ 12ਵੀਂ ਦੇ ਨਤੀਜੇ ਬੋਰਡ ਦੁਆਰਾ ਸੀਬੀਐਸਈ cbseresults.nic.in ਜਾਂ results.cbse.nic.in ਦੀ ਅਧਿਕਾਰਤ ਵੈੱਬਸਾਈਟ ‘ਤੇ ਘੋਸ਼ਿਤ ਕੀਤੇ ਜਾਣਗੇ। ਹਾਲਾਂਕਿ, ਹੁਣ CBSE ਨਤੀਜਾ 2024 ਡਿਜੀਲੌਕਰ ‘ਤੇ ਵੀ ਉਪਲਬਧ ਹੋਵੇਗਾ।
ਸੀਬੀਐਸਈ ਬੋਰਡ ਦਾ ਨਤੀਜਾ ਕਦੋਂ ਜਾਰੀ ਹੋਵੇਗਾ ਇਸ ਬਾਰੇ ਗੱਲ ਕਰੀਏ ਤਾਂ ਬੋਰਡ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਸੀਬੀਐਸਈ 10ਵੀਂ ਅਤੇ 12ਵੀਂ ਦੇ ਬੋਰਡ ਨਤੀਜੇ 20 ਮਈ ਤੋਂ ਬਾਅਦ ਜਾਰੀ ਕੀਤੇ ਜਾਣਗੇ। ਬੋਰਡ ਨੇ ਨਤੀਜੇ ਦੀ ਤਰੀਕ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖਬਰਾਂ ਨੂੰ ਲੈ ਕੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਹ ਅਪਡੇਟ ਜਾਰੀ ਕੀਤਾ ਹੈ।