NEET ਪੇਪਰ ਲੀਕ ਮਾਮਲੇ ਵਿੱਚ CBI ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। CBI ਨੇ ‘ਮਾਸਟਰਮਾਈਂਡ’ ਬੀ.ਟੈਕ ਗ੍ਰੈਜੂਏਟ ਅਤੇ ‘ਸੋਲਵਰ’ ਵਜੋਂ ਕੰਮ ਕਰਨ ਵਾਲੇ ਦੋ MBBS ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾ ਸ਼ਸ਼ੀ ਕੁਮਾਰ ਪਾਸਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜੋ NEET ਪੇਪਰ ਲੀਕ ਮਾਮਲੇ ‘ਚ ‘ਕਿੰਗਪਿਨ’ ਹੈ।
ਇਸ ਮਾਮਲੇ ਵਿੱਚ CBI ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ CBI ਨੇ ਹੁਣ ਤੱਕ 21 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਐਮਬੀਬੀਐਸ ਦੇ ਦੂਜੇ ਸਾਲ ਦੇ ਵਿਦਿਆਰਥੀ ਕੁਮਾਰ ਮੰਗਲਮ ਬਿਸ਼ਨੋਈ ਅਤੇ ਪਹਿਲੇ ਸਾਲ ਦੇ ਵਿਦਿਆਰਥੀ ਦੀਪੇਂਦਰ ਸ਼ਰਮਾ 5 ਮਈ ਨੂੰ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਮੌਜੂਦ ਸਨ।ਇਹ ਦੋਵੇਂ ਕਥਿਤ ਤੌਰ ‘ਤੇ ਪੰਕਜ ਕੁਮਾਰ ਨਾਂ ਦੇ ਇੰਜੀਨੀਅਰ ਵੱਲੋਂ ਚੋਰੀ ਕੀਤੇ ਪ੍ਰਸ਼ਨ ਪੱਤਰ ਦੇ ‘ਸੋਲਵਰ’ ਵਜੋਂ ਕੰਮ ਕਰ ਰਹੇ ਸਨ। ਹਾਲਾਂਕਿ ਸੀਬੀਆਈ ਪੰਕਜ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।