ਲੁਧਿਆਣਾ, 25 ਜੁਲਾਈ – ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਲੁਧਿਆਣਾ ਟੈਲੀਕਾਮ ਜ਼ਿਲ੍ਹੇ ਵੱਲੋਂ ਸਾਰੇ 3G ਸਿਮ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 10 ਅਗਸਤ 2024 ਤੋਂ ਪਹਿਲਾਂ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰਾਂ (ਸੀ.ਐਸ.ਸੀ) ‘ਤੇ ਆਪਣੇ ਮੌਜੂਦਾ 3G ਸਿਮ ਨੂੰ 4G ਸਿਮ ਵਜੋਂ ਅਪਗਰੇਡ ਕਰਵਾ ਲਿਆ ਜਾਵੇ। ਨਿਰਵਿਘਨ ਮੋਬਾਇਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਇਹ ਬਦਲ ਲਾਜ਼ਮੀ ਹੈ।
ਬੀ.ਐਸ.ਐਨ.ਐਲ. ਦਾ ਉਦੇਸ਼ ਉਹਨਾਂ ਗਾਹਕਾਂ ਲਈ ਇੱਕ ਸੁਚਾਰੂ ਅਨੁਭਵ ਪ੍ਰਦਾਨ ਕਰਨਾ ਹੈ ਜੋ ਇਸਦੀਆਂ ਭਰੋਸੇਮੰਦ ਅਤੇ ਹਾਈ-ਸਪੀਡ 4G ਸੇਵਾਵਾਂ ਲੈਣੀਆਂ ਚਾਹੁੰਦੇ ਹਨ। ਬੀ.ਐਸ.ਐਨ.ਐਲ. ਦੇ ਰਿਟੇਲ ਭਾਈਵਾਲਾਂ ਅਤੇ ਸੀ.ਐਸ.ਸੀ. ਦਾ ਵਿਆਪਕ ਨੈੱਟਵਰਕ ਇਹ ਯਕੀਨੀ ਬਣਾਉਂਦਾ ਹੈ ਕਿ ਗਾਹਕ ਆਪਣੀਆਂ ਸੇਵਾਵਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ, ਸੁਵਿਧਾਜਨਕ ਤੌਰ ‘ਤੇ ਆਪਣਾ ਨੰਬਰ ਪੋਰਟ ਕਰ ਸਕਦੇ ਹਨ।
ਬੀ.ਐਸ.ਐਨ.ਐਲ. ਲੁਧਿਆਣਾ ਦੇ ਜਨਰਲ ਮੈਨੇਜਰ ਅਮੀਨ ਅਹਿਮਦ ਤਾਜ਼ੀਰ ਨੇ ਕਿਹਾ, ”ਅਸੀਂ ਬੀ.ਐਸ.ਐਨ.ਐਲ. ਪਰਿਵਾਰ ਵਿੱਚ ਨਵੇਂ ਗਾਹਕਾਂ ਦਾ ਸੁਆਗਤ ਕਰਕੇ ਬਹੁਤ ਖੁਸ਼ ਹਾਂ। ਸਾਡਾ ਟੀਚਾ ਸਾਡੇ ਗਾਹਕਾਂ ਨੂੰ ਸਹਿਜ ਕਨੈਕਟੀਵਿਟੀ ਅਤੇ ਬੇਮਿਸਾਲ ਸੇਵਾ ਪ੍ਰਦਾਨ ਕਰਨਾ ਹੈ ਅਤੇ ਅਸੀਂ ਪੋਰਟਿੰਗ ਪ੍ਰਕਿਰਿਆ ਨੂੰ ਜਿੰਨਾ ਸੰਭਵ ਹੋ ਸਕੇ ਨਿਰਵਿਘਨ ਬਣਾਉਣ ਲਈ ਵਚਨਬੱਧ ਹਾਂ।”
ਇਸ ਤੋਂ ਇਲਾਵਾ ਬੀ.ਐਸ.ਐਨ.ਐਲ. ਅਜੇਤੂ ਐਫ.ਟੀ.ਟੀ.ਐਚ. ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ: ਬੀ.ਐਸ.ਐਨ.ਐਲ. ਦੀਆਂ ਅਤਿ-ਆਧੁਨਿਕ ਫਾਈਬਰ-ਟੂ-ਦ-ਹੋਮ (ਐਫ.ਟੀ.ਟੀ.ਐਚ.) ਸੇਵਾਵਾਂ ਦੀ ਪੜਚੋਲ ਕੀਤੀ ਜਾ ਸਕਦੀ ਹੈ, ਜੋ ਕਿ ਕਿਫਾਇਤੀ ਦਰਾਂ ‘ਤੇ ਬੇਮਿਸਾਲ ਗਤੀ ਅਤੇ ਭਰੋਸੇਯੋਗਤਾ ਦੀ ਪੇਸ਼ਕਸ਼ ਕਰਦਾ ਹੈ। ਨਵੀਆਂ ਜਾਂ ਮਾਈਗ੍ਰੇਸ਼ਨ ਸੇਵਾਵਾਂ ਲਈ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰਾਂ ‘ਤੇ ਪਹੁੰਚ ਕਰਕੇ ਬੇਅੰਤ ਸੰਭਾਵਨਾਵਾਂ ਦੀ ਦੁਨੀਆ ਦੀ ਖੋਜ ਕੀਤੀ ਜਾ ਸਕਦੀ ਹੈ।
ਬੀ.ਐਸ.ਐਨ.ਐਲ. ਆਪਣੇ ਐਫ.ਟੀ.ਟੀ.ਐਚ. ਭਾਈਵਾਲਾਂ ਲਈ ਬੇਮਿਸਾਲ ਵਪਾਰਕ ਮੌਕੇ ਵੀ ਪੇਸ਼ ਕਰਦਾ ਹੈ ਕਿਉਂਕਿ ਬੀ.ਐਸ.ਐਨ.ਐਲ. ਸੰਭਾਵੀ ਭਾਈਵਾਲਾਂ ਨੂੰ ਐਫ.ਟੀ.ਟੀ.ਐਚ. ਸੇਵਾਵਾਂ ਵਿੱਚ ਬੇਮਿਸਾਲ ਵਪਾਰਕ ਮੌਕਿਆਂ ਦੀ ਖੋਜ ਕਰਨ ਲਈ ਸੱਦਾ ਦਿੰਦਾ ਹੈ। ਭਾਰਤ ਦੇ ਦੂਰਸੰਚਾਰ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਲਈ ਬੀ.ਐਸ.ਐਨ.ਐਲ. ਨਾਲ ਵੱਧ ਚੜ੍ਹ ਕੇ ਜੁੜਿਆ ਜਾਵੇ ਤਾਂ ਜੋ ਵੱਡੀ ਭਾਈਵਾਲੀ ਦੇ ਲਾਭ ਪ੍ਰਾਪਤ ਕੀਤੇ ਜਾ ਸਕਣ। ਜਨਰਲ ਮੈਨੇਜਰ ਲੁਧਿਆਣਾ ਅਮੀਨ ਅਹਿਮਦ ਤਾਜ਼ੀਰ ਨੇ ਕਿਹਾ ਕਿ ”ਅਸੀਂ ਬੇਮਿਸਾਲ ਸੇਵਾਵਾਂ ਪ੍ਰਦਾਨ ਕਰਨ ਅਤੇ ਆਪਣੇ ਗਾਹਕਾਂ ਅਤੇ ਭਾਈਵਾਲਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਹ ਪਹਿਲਕਦਮੀਆਂ ਨਵੀਨਤਾ, ਗਾਹਕਾਂ ਦੀ ਸੰਤੁਸ਼ਟੀ, ਅਤੇ ਵਪਾਰਕ ਵਾਧੇ ਲਈ ਸਾਡੇ ਸਮਰਪਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ।”
4G ‘ਤੇ ਅੱਪਗ੍ਰੇਡ ਕਰਨ ਅਤੇ ਸਹਿਜ ਕਨੈਕਟੀਵਿਟੀ ਦਾ ਅਨੁਭਵ ਕਰਨ ਦੇ ਇਸ ਮੌਕੇ ਨੂੰ ਨਾ ਗੁਆਓ। ਅੱਜ ਹੀ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰ ‘ਤੇ ਜਾਓ!