ਪ੍ਰਾਈਵੇਟ ਟੈਲੀਕਾਮ ਆਪਰੇਟਰਾਂ ਦੇ ਮਹਿੰਗੇ ਰੀਚਾਰਜ ਪਲਾਨ ਨੇ ਡੁੱਬ ਰਹੀ BSNL ਨੂੰ ਖੰਭ ਲਾ ਦਿੱਤੇ ਹਨ। ਦਰਅਸਲ, ਭਾਰਤ ਸੰਚਾਰ ਨਿਗਮ ਲਿਮਿਟੇਡ BSNL ਨੂੰ ਪ੍ਰਾਈਵੇਟ ਟੈਲੀਕਾਮ ਆਪਰੇਟਰਾਂ ਦੇ ਮਹਿੰਗੇ ਰੀਚਾਰਜ ਦਾ ਵੱਡਾ ਫਾਇਦਾ ਮਿਲ ਰਿਹਾ ਹੈ। ਹਾਲ ਹੀ ‘ਚ ਪ੍ਰਾਈਵੇਟ ਟੈਲੀਕਾਮ ਆਪਰੇਟਰਾਂ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਟੈਲੀਕਾਮ ਕੰਪਨੀਆਂ ਦੇ ਬਾਈਕਾਟ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਸਰਕਾਰੀ ਟੈਲੀਕਾਮ ਕੰਪਨੀ BSNL ਨੂੰ ਇਸਦਾ ਸਿੱਧਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ।
ਰਿਲਾਇੰਸ ਜਿਓ, ਵੋਡਾਫੋਨ ਆਈਡੀਆ, ਅਤੇ ਏਅਰਟੈੱਲ ਨੇ ਆਪਣੇ ਪ੍ਰੀਪੇਡ ਮੋਬਾਈਲ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਹਨ੍ਹਾਂ ਨੇ ਇਹ ਵਾਧਾ 25% ਤੱਕ ਕੀਤਾ ਗਿਆ ਹੈ ਅਤੇ ਜੁਲਾਈ 2024 ਤੋਂ ਲਾਗੂ ਹੋ ਗਿਆ ਹੈ। ਇੱਥੇ ਦਸ ਦੇਈਏ ਕਿ ਜੀਓ ਦਾ ਮਹੀਨਾਵਾਰ ਐਂਟਰੀ-ਲੈਵਲ ਪਲਾਨ, ਜਿਸਦੀ ਕੀਮਤ ਪਹਿਲਾਂ ₹155 ਸੀ, ਹੁਣ ₹189 ਹੈ। ਇਸੇ ਤਰ੍ਹਾਂ, Airtel ਅਤੇ Vi ਨੇ ਆਪਣੇ 1GB/ਦਿਨ ਦੇ ਪਲਾਨ ਦੀ ਕੀਮਤ ₹299 ਰੱਖੀ ਹੈ, ਜਦੋਂ ਕਿ Jio ਦਾ ਸਮਾਨ ਪਲਾਨ ₹249 ਵਿੱਚ ਉਪਲਬਧ ਹੈ।
BSNL ਦਾ ਸਭ ਤੋਂ ਸਸਤਾ ਪੋਸਟਪੇਡ ਪਲਾਨ ₹199 ਹੈ। ਇਸ ਪਲਾਨ ‘ਚ 25GB ਡਾਟਾ, ਅਨਲਿਮਟਿਡ ਲੋਕਲ ਅਤੇ ਨੈਸ਼ਨਲ ਕਾਲਿੰਗ ਅਤੇ 100 SMS ਪ੍ਰਤੀ ਦਿਨ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਪਲਾਨ ‘ਚ ਡਾਟਾ ਰੋਲਓਵਰ ਦੀ ਸਹੂਲਤ ਵੀ ਹੈ, ਜਿਸ ‘ਚ ਤੁਸੀਂ ਅਗਲੇ ਮਹੀਨੇ ਤੱਕ 75GB ਤੱਕ ਡਾਟਾ ਬਚਾ ਸਕਦੇ ਹੋ।
ਏਅਰਟੈੱਲ ਦਾ ਸਭ ਤੋਂ ਸਸਤਾ ਪੋਸਟਪੇਡ ਪਲਾਨ ₹399 ਹੈ। ਇਸ ਪਲਾਨ ਵਿੱਚ ਤੁਹਾਨੂੰ ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਦੇ ਨਾਲ 40GB ਡਾਟਾ ਮਿਲਦਾ ਹੈ।
ਹਾਲਾਂਕਿ, ਏਅਰਟੈੱਲ ਐਕਸਸਟ੍ਰੀਮ ਐਪ ਨੂੰ ਛੱਡ ਕੇ ਇਸ ਪਲਾਨ ਵਿੱਚ ਸਟ੍ਰੀਮਿੰਗ ਸੇਵਾਵਾਂ ਦਾ ਕੋਈ ਵਾਧੂ ਲਾਭ ਨਹੀਂ ਹੈ।
ਵੋਡਾਫੋਨ ਆਈਡੀਆ ਦਾ ਸਭ ਤੋਂ ਸਸਤਾ ਪੋਸਟਪੇਡ ਪਲਾਨ ₹ 399 ਹੈ। ਇਸ ਪਲਾਨ ‘ਚ 40GB ਡਾਟਾ, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਪਲਾਨ ‘ਚ Vi Movies ਅਤੇ TV ਐਪ ਦਾ ਐਕਸੈਸ ਵੀ ਸ਼ਾਮਲ ਹੈ, ਪਰ ਇਸ ‘ਚ ਹੋਰ OTT ਸੇਵਾਵਾਂ ਦੇ ਫਾਇਦੇ ਉਪਲਬਧ ਨਹੀਂ ਹਨ।
ਜੀਓ ਦਾ ਸਭ ਤੋਂ ਸਸਤਾ ਪੋਸਟਪੇਡ ਪਲਾਨ ₹399 ਹੈ। ਇਸ ਪਲਾਨ ‘ਚ ਤੁਹਾਨੂੰ 75GB ਡਾਟਾ ਮਿਲਦਾ ਹੈ, ਜਿਸ ਦੇ ਨਾਲ 200GB ਤੱਕ ਡਾਟਾ ਰੋਲਓਵਰ ਦੀ ਸੁਵਿਧਾ ਹੈ। ਇਸ ਤੋਂ ਇਲਾਵਾ, ਇਸ ਪਲਾਨ ਵਿੱਚ ਅਨਲਿਮਟਿਡ ਕਾਲਿੰਗ ਅਤੇ ਪ੍ਰਤੀ ਦਿਨ 100 SMS ਦੀ ਸਹੂਲਤ ਸ਼ਾਮਲ ਹੈ। ਇਸ ਪਲਾਨ ਵਿੱਚ, ਤੁਸੀਂ Netflix, Amazon Prime Video ਅਤੇ Disney + Hotstar ਵਰਗੀਆਂ OTT ਸੇਵਾਵਾਂ ਦਾ ਵੀ ਲਾਭ ਲੈ ਸਕਦੇ ਹੋ। ਇੱਥੇ ਦਸ ਦੇਈਏ ਕਿ ਇਹ ਸਾਰੀ ਜਾਣਕਾਰੀ ਮੋਬਾਈਲ ਕੰਪਨੀਆਂ ਦੀਆਂ ਵੈੱਬਸਾਈਟਾਂ ਤੋਂ ਲਈ ਗਈ ਹੈ।