ਲੁਧਿਆਣਾ, 8 ਨਵੰਬਰ । ਲੁਧਿਆਣਾ ‘ਚ ਅੱਜ ਚਾਰ ਬਾਈਕ ਸਵਾਰ ਬਦਮਾਸ਼ਾਂ ਨੇ ਜੁੱਤੀ ਕਾਰੋਬਾਰੀ ਪ੍ਰਿੰਕਲ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ 2 ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਹਮਲਾਵਰਾਂ ਨੇ ਪ੍ਰਿੰਕਲ ਦੀਆਂ ਤਿੰਨੋਂ ਦੁਕਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਿੰਕਲ ਦੀ ਖੁੱਦ ਮੁਹੱਲੇ ਵਿੱਚ ਜੁੱਤੀਆਂ, ਕੱਪੜਿਆਂ ਅਤੇ ਮੀਟ ਦੀ ਦੁਕਾਨ ਹੈ। ਦੋ ਗੋਲੀਆਂ ਪ੍ਰਿੰਕਲ ਨੂੰ ਲੱਗੀਆਂ ਅਤੇ ਦੋ ਗੋਲੀਆਂ ਉਸ ਦੇ ਕਾਰੋਬਾਰ ਵਿੱਚ ਪਾਰਟਨ ਔਰਤ ਨੂੰ ਲੱਗੀਆਂ। ਜਾਣਕਾਰੀ ਦੇ ਅਨੁਸਾਰ ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਆਪਣਾ ਪਿਸਤੌਲ ਵੀ ਸੁੱਟ ਕੇ ਫ਼ਰਾਰ ਹੋ ਗਏ। ਗੋਲੀ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।