ਭੋਪਾਲ ‘ਚ ਵੀਰਵਾਰ ਨੂੰ ਭਾਜਪਾ ਨੇਤਾ ਦੀ ਹਥੇਲੀ ਵੱਢਣ ਵਾਲੇ ਪੰਜ ਦੋਸ਼ੀਆਂ ਦੇ ਤਿੰਨ ਘਰ ਬੁਲਡੋਜ਼ਰ ਦੀ ਵਰਤੋਂ ਨਾਲ ਢਾਹ ਦਿੱਤੇ ਗਏ।
ਮੁਲਜ਼ਮਾਂ ਨੇ 5 ਦਸੰਬਰ ਨੂੰ ਜਾਪਾ ਸਲੱਮ ਸੈੱਲ ਅਰੇੜਾ ਮੰਡਲ ਦੇ ਜਨਰਲ ਸਕੱਤਰ ਦੇਵੇਂਦਰ ਸਿੰਘ ਠਾਕੁਰ ਦੀ ਤਲਵਾਰ ਨਾਲ ਹਥੇਲੀ ਵੱਢ ਦਿੱਤੀ ਸੀ। ਹਮਲੇ ਦੇ 9ਵੇਂ ਦਿਨ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਡਾਕਟਰ ਮੋਹਨ ਯਾਦਵ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਕਾਰਵਾਈ ਹੈ।