Friday, May 9, 2025
spot_img

ਬਠਿੰਡਾ ‘ਚ ਹੋਇਆ ਵੱਡਾ ਧਮਾਕਾ, ਲਾਲ ਸਿੰਘ ਬਸਤੀ ‘ਚ ਡਿੱਗੀ ਮਿਜ਼ਾਈਲ

Must read

ਬਠਿੰਡਾ : ਬੀਤੀ ਰਾਤ ਬਠਿੰਡਾ ਦੇ ਵਿੱਚ ਪਾਕਿਸਤਾਨ ਫੌਜ ਵੱਲੋਂ ਮਿਜ਼ਾਈਲ ਹਮਲਾ ਕੀਤੇ ਗਏ। ਜਿਸ ਨੂੰ ਭਾਵੇਂ ਭਾਰਤੀ ਹਵਾਈ ਫੌਜ ਦੀ ਡਿਫੈਂਸ ਟੀਮ ਵੱਲੋਂ ਅਸਮਾਨ ਵਿੱਚ ਹੀ ਟਾਰਗੇਟ ਕਰਦੇ ਉਹਨਾਂ ਨੂੰ ਵੀ ਫੰਡ ਦਿੱਤਾ ਗਿਆ। ਪਰ ਫੇਰ ਵੀਂ ਬਠਿੰਡਾ ਵਿੱਚ ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਲੋਕ ਕੰਬ ਉੱਠੇ। ਡਿਪਟੀ ਕਮਿਸ਼ਨਰ ਕਮ ਜਿਲਾ ਮਜਿਸਟਰੇਟ ਸ੍ਰੀ ਸ਼ੌਕਤ ਅਹਿਮਦ ਪਰੇ ਲੋਕਾਂ ਨੂੰ ਹੋਂਸਲਾ ਬਣਾਈ ਰੱਖਣ ਬਲੈਕ ਆਊਟ ਕਰ ਦਿੱਤਾ।

ਧਮਾਕੇ ਦੀ ਆਵਾਜ਼ ਕਰੀਬ 10.30 ਅਤੇ ਪੌਣੇ 11 ਵਜੇ ਸੁਣਾਈ ਦਿੱਤੀ ਤੇ ਅਸਮਾਨ ਵਿੱਚ ਮਿਜ਼ਾਈਲ ਨੂੰ ਭਾਰਤੀ ਫੌਜ ਵੱਲੋਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਬਠਿੰਡਾ ਦੀ ਲਾਲ ਸਿੰਘ ਬਸਤੀ ਅਤੇ ਬੀੜ ਤਲਾਬ ਬਸਤੀ ਨੇੜੇ ਬੰਬ ਨਮਾ ਕੋਈ ਚੀਜ਼ ਦੇਖੀ ਗਈ ਜਿਸਦੀ ਲੋਕਾਂ ਵੱਲੋਂ ਵੀਡੀਓ ਵੀ ਵਾਇਰਲ ਕਰ ਦਿੱਤੀ। ਪਰ ਇਸ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ।

ਬਠਿੰਡਾ ਵਿਚ ਪਾਕਿਸਤਾਨ ਫੌਜ ਵੱਲੋਂ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਮਾਲਵੇ ਦੇ ਇਹ ਸੁਰੱਖਿਆ ਪੱਖੋਂ ਬੇਹੱਦ ਅਹਿਮ ਸ਼ਹਿਰ ਏਸ਼ੀਆ ਦੀ ਵੱਡੀ ਛਾਉਣੀ ਅਤੇ ਏਅਰਬੇਸ ਹੈ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਿਪਟੀ ਡਿਊਟੀ ਮਜਿਸਟਰੇਟ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਤਕਰੀਬਨ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਯੁੱਧ ਦੀਆਂ ਗਾਈਡਲਾਈਨ ਜਾਰੀ ਕਰਦੇ ਹੋਏ ਘਰਾਂ ਵਿੱਚ ਟਿਕੇ ਰਹਿਣ ਦੀ ਹਦਾਇਤ ਕੀਤੀ। ਉਥੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।

ਸਕੂਲਾਂ ਵਿੱਚ ਅਗਲੇ ਦਿਨਾਂ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਘਰੇਲੂ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤੇ ਏਅਰਪੋਰਟ ਬੰਦ ਕਰ ਦਿੱਤੇ ਗਏ ਹਨ। ਕਿਸੇ ਵੀ ਮੁਸ਼ਕਿਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 ‘ਤੇ ਕਾਲ ਕਰਨ ਬਾਰੇ ਕਿਹਾ ਗਿਆ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅਧਿਕਾਰਤ ਸੁਨੇਹਿਆਂ ਤੇ ਹੀ ਯਕੀਨ ਕਰਨ ਦੀ ਅਪੀਲ ਕੀਤੀ ਗਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article