Saturday, June 14, 2025
spot_img

ICC ਅਤੇ MCC ਨੇ ਬਦਲਿਆ ਕੈਚਿੰਗ ਦਾ ਇਹ ਵੱਡਾ ਨਿਯਮ

Must read

ਕ੍ਰਿਕਟ ਵਿੱਚ ਸਮੇਂ-ਸਮੇਂ ‘ਤੇ ਨਵੇਂ ਨਿਯਮ ਆਉਣੇ ਆਮ ਗੱਲ ਹੈ, ਪਰ ਇਸ ਵਾਰ MCC (ਮੈਰੀਲੇਬੋਨ ਕ੍ਰਿਕਟ ਕਲੱਬ) ਅਤੇ ICC (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਮਿਲ ਕੇ ਇੱਕ ਵੱਡਾ ਬਦਲਾਅ ਕਰਨ ਜਾ ਰਹੇ ਹਨ। ਇਹ ਬਦਲਾਅ ਖਾਸ ਤੌਰ ‘ਤੇ ਉਨ੍ਹਾਂ ਕੈਚਾਂ ਨਾਲ ਸਬੰਧਤ ਹੈ, ਜੋ ਸੀਮਾ ਰੇਖਾ ਦੇ ਨੇੜੇ ਹਵਾ ਵਿੱਚ ਛਾਲ ਮਾਰ ਕੇ ਲਏ ਜਾਂਦੇ ਹਨ। ਜਿਨ੍ਹਾਂ ਨੂੰ ਆਮ ਤੌਰ ‘ਤੇ ‘ਬਨੀ-ਹੌਪ’ ਕੈਚ ਕਿਹਾ ਜਾਂਦਾ ਹੈ।

‘ਬਨੀ-ਹੌਪ’ ਕੈਚ ਕੀ ਹੁੰਦਾ ਹੈ?

ਉਹ ਕੈਚ ਜਿਨ੍ਹਾਂ ਵਿੱਚ ਫੀਲਡਰ ਸੀਮਾ ਰੇਖਾ ਦੇ ਬਾਹਰ ਖੜ੍ਹਾ ਹੋ ਕੇ ਹਵਾ ਵਿੱਚ ਛਾਲ ਮਾਰਦਾ ਹੈ ਅਤੇ ਫਿਰ ਗੇਂਦ ਨੂੰ ਦੁਬਾਰਾ ਅੰਦਰ ਵੱਲ ਸੁੱਟਦਾ ਹੈ ਜਾਂ ਇਸਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਤਕਨੀਕ ਕਈ ਵਾਰ ਬਹੁਤ ਵਧੀਆ ਲੱਗਦੀ ਹੈ, ਪਰ ਹੁਣ ਇਸਨੂੰ ਕ੍ਰਿਕਟ ਦੇ ਨਿਯਮਾਂ ਦੇ ਵਿਰੁੱਧ ਮੰਨਿਆ ਜਾਵੇਗਾ। IPL ਵਿੱਚ ਪੰਜਾਬ ਕਿੰਗਜ਼ ਵਿਰੁੱਧ ਡਿਵਾਲਡ ਬ੍ਰੇਵਿਸ ਨੇ ਜੋ ਕੈਚ ਲਿਆ ਸੀ ਉਹ ਹੁਣ ਵੈਧ ਨਹੀਂ ਰਹੇਗਾ।

MCC ਦੇ ਨਵੇਂ ਨਿਯਮ ਅਨੁਸਾਰ, ਹੁਣ ਸੀਮਾ ਰੇਖਾ ਤੋਂ ਬਾਹਰ ਹਵਾ ਵਿੱਚ ਉੱਡਦਾ ਫੀਲਡਰ ਗੇਂਦ ਨੂੰ ਸਿਰਫ਼ ਇੱਕ ਵਾਰ ਹੀ ਛੂਹ ਸਕਦਾ ਹੈ। ਜੇਕਰ ਕੈਚ ਪੂਰਾ ਕਰਨਾ ਹੈ, ਤਾਂ ਫੀਲਡਰ ਨੂੰ ਸੀਮਾ ਰੇਖਾ ਦੇ ਅੰਦਰ ਆ ਕੇ ਇਸਨੂੰ ਪੂਰਾ ਕਰਨਾ ਪਵੇਗਾ। ਸੀਮਾ ਰੇਖਾ ਤੋਂ ਬਾਹਰ ਹਵਾ ਵਿੱਚ ਗੇਂਦ ਨੂੰ ਛੂਹਣਾ ਜਾਂ ਫੜਨਾ ਹੁਣ ਵੈਧ ਨਹੀਂ ਮੰਨਿਆ ਜਾਵੇਗਾ। ਅਜਿਹਾ ਕੈਚ ਸਿਰਫ਼ ਉਦੋਂ ਹੀ ਵੈਧ ਹੋਵੇਗਾ ਜਦੋਂ ਫੀਲਡਰ ਗੇਂਦ ਨੂੰ ਫੜਦੇ ਸਮੇਂ ਅਤੇ ਜ਼ਮੀਨ ‘ਤੇ ਉਤਰਦੇ ਸਮੇਂ ਮੈਦਾਨ ਦੀ ਸੀਮਾ ਰੇਖਾ ਦੇ ਪੂਰੀ ਤਰ੍ਹਾਂ ਅੰਦਰ ਹੋਵੇ। ਆਈਸੀਸੀ ਨੇ ਇਸ ਮਹੀਨੇ ਤੋਂ ਇਸਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਕਿ ਐਮਸੀਸੀ ਦੇ ਅਧਿਕਾਰਤ ਨਿਯਮਾਂ ਵਿੱਚ ਇਹ ਬਦਲਾਅ ਅਕਤੂਬਰ 2026 ਤੋਂ ਲਾਗੂ ਹੋਵੇਗਾ।

ਇਸ ਵੀਡੀਓ ਵਿੱਚ ਤੁਸੀਂ ਜੋ ਕੈਚ ਦੇਖ ਰਹੇ ਹੋ ਉਹ ਆਈਸੀਸੀ ਅਤੇ ਐਮਸੀਸੀ ਦੀਆਂ ਨਜ਼ਰਾਂ ਵਿੱਚ ਵੈਧ ਹੋਵੇਗਾ। ਇਸ ਵੀਡੀਓ ਵਿੱਚ, ਹਰਲੀਨ ਦਿਓਲ ਨੇ ਸੀਮਾ ਦੇ ਅੰਦਰ ਹਵਾ ਵਿੱਚ ਛਾਲ ਮਾਰ ਕੇ ਗੇਂਦ ਨੂੰ ਫੜਿਆ ਅਤੇ ਉਸ ਤੋਂ ਬਾਅਦ ਉਸਨੇ ਗੇਂਦ ਨੂੰ ਉਛਾਲਿਆ ਅਤੇ ਸੀਮਾ ਤੋਂ ਬਾਹਰ ਚਲੀ ਗਈ। ਇਸ ਤੋਂ ਬਾਅਦ ਉਹ ਸੀਮਾ ਦੇ ਅੰਦਰ ਆਈ ਅਤੇ ਕੈਚ ਪੂਰਾ ਕੀਤਾ। ਇਹ ਕੈਚ ਅਜੇ ਵੀ ਪੂਰੀ ਤਰ੍ਹਾਂ ਵੈਧ ਹੈ।

ਬੀਬੀਐਲ 2023 ਵਿੱਚ ਲਿਆ ਗਿਆ ਕੈਚ ਅੱਜ ਤੱਕ ਸੁਰਖੀਆਂ ਵਿੱਚ ਹੈ। ਇਸ ਕੈਚ ਤੋਂ ਬਾਅਦ ਵਿਵਾਦ ਵੀ ਵਧ ਗਿਆ। ਮਾਈਕਲ ਨੇਸਰ ਨੇ ਸੀਮਾ ਰੇਖਾ ਦੇ ਪਾਰ ਹਵਾ ਵਿੱਚ ਦੋ ਤੋਂ ਤਿੰਨ ਵਾਰ ਉਛਾਲ ਕੇ ਸੀਮਾ ਦੇ ਅੰਦਰ ਗੇਂਦ ਨੂੰ ਫੜਿਆ ਸੀ। ਜਿਸਨੂੰ ਨਿਯਮਾਂ ਅਨੁਸਾਰ ਸਹੀ ਮੰਨਿਆ ਗਿਆ। ਜਿਸ ਤੋਂ ਬਾਅਦ ਇਸ ‘ਤੇ ਬਹਿਸ ਛਿੜ ਗਈ। 2020 ਦੇ ਮੈਚ ਵਿੱਚ ਰੇਨਸ਼ਾ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ। ਰੇਨਸ਼ਾ ਨੇ ਗੇਂਦ ਨੂੰ ਸੀਮਾ ਦੇ ਬਾਹਰੋਂ ਅੰਦਰ ਸੁੱਟਿਆ ਅਤੇ ਫਿਰ ਸਾਥੀ ਖਿਡਾਰੀ ਟੌਮ ਬੈਂਟਨ ਨੇ ਕੈਚ ਪੂਰਾ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article