ਅੰਮ੍ਰਿਤਸਰ : ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚ ਵਾਪਸੀ ਹੋ ਸਕਦੀ ਹੈ। ਇਸ ਦੀ ਪੁਸ਼ਟੀ ਖੁਦ ਬੀਬੀ ਜਗੀਰ ਕੌਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ‘ਚ ਵਾਪਸੀ ਕਰਨਗੇ।
ਬੀਬੀ ਜਾਗੀਰ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ‘ਚ ਵਾਪਸੀ ਨੂੰ ਲੈ ਕੇ ਰਾਜ਼ੀ ਹਨ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਪਹਿਲਾਂ ਉਸ ਖਿਲਾਫ ਪਾਏ ਗਏ ਮਤੇ ਨੂੰ ਦਰੁਸਤ ਕੀਤਾ ਜਾਵੇ, ਫੇਰ ਮੈਂ ਪਾਰਟੀ ਦੀ ਸੇਵਾ ਲਈ ਹਾਜ਼ਰ ਹਾਂ। ਉਸ ਦੀ ਲੜਾਈ ਐਸ ਜੀ ਪੀ ਸੀ ਬਾਬਤ ਸੀ ਨਾ ਕਿ ਕਿਸੇ ਅਹੁਦੇ ਲਈ।
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਅੱਜ ਤੱਕ ਕਦੇ ਵੀ ਅਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਨਹੀਂ ਸਮਝਿਆ ਅਤੇ ਨਾ ਹੀ ਕਦੇ ਇਹ ਬਿਆਨ ਦਿੱਤਾ ਕਿ ਮੈਂ ਅਕਾਲੀ ਦਲ ਨੂੰ ਛੱਡ ਦਿਤਾ ਹੈ। ਜ਼ਿਕਰਯੋਗ ਹੈ ਕਿ ਬੀਬੀ ਜਾਗੀਰ ਕੌਰ ਨੇ ਹਾਲ ਹੀ ‘ਚ ਹੋਈਆਂ ਐਸ ਜੀ ਪੀ ਸੀ ਪ੍ਰਧਾਨ ਦੀਆਂ ਚੋਣਾਂ ਅਕਾਲੀ ਦਲ ਤੋਂ ਬਾਗੀ ਹੋ ਕੇ ਲੜੀਆਂ ਸਨ।