ਭਾਖੜਾ ਡੈਮ ਤੋਂ ਖਤਰਾ ਬਰਕਰਾਰ ਹੈ। ਅੱਜ ਸਵੇਰੇ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਤੇ ਪਾਣੀ ਦਾ ਪੱਧਰ ਦੱਸਿਆ ਜਾ ਰਿਹਾ ਹੈ। ਡੈਮ ਦੇ ਚਾਰ ਗੇਟ 10-10 ਫੁੱਟ ਖੋਲੇ ਗਏ। ਭਾਖੜਾ ਦੀ ਗੋਬਿੰਦ ਸਾਗਰ ਝੀਲ ‘ਚ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਡੈਮ ‘ਚ ਪਾਣੀ ਦੀ ਆਮਦ 76,318 ਕਿਊਸਿਕ ਹੈ ਅਤੇ 80.792 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।