ਲੁਧਿਆਣਾ ਦੇ BCM ਸਕੂਲ ਵਿੱਚ ਸਕੂਲ ਬੱਸ ਵੱਲੋਂ ਕੁਚਲਣ ਨਾਲ ਮਰਨ ਵਾਲੀ ਅਮਾਇਰਾ ਦੇ ਮਾਮਲੇ ਵਿੱਚ ਅੱਜ ਪ੍ਰਿੰਸੀਪਲ ਡੀ.ਪੀ. ਗੁਲੇਰੀਆ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਸੀਐਮ ਸਕੂਲ ਸੈਕਟਰ-32 ਅਧੀਨ ਸਕੂਲ ਬੱਸ ਨਾਲ ਹਾਦਸੇ ਦਾ ਸ਼ਿਕਾਰ ਹੋਈ ਬੱਚੀ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਪਿਆਂ ਵੱਲੋਂ ਧਰਨਾ ਦਿੱਤਾ ਗਿਆ।
ਪਿਛਲੇ ਦਿਨੀਂ BCM ਸਕੂਲ ਵਿੱਚ ਬੱਸ ਵੱਲੋਂ 7 ਸਾਲਾ ਬੱਚੀ ਅਮਾਇਰਾ ਨਾਮ ਦੀ ਬੱਚੀ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਨਰਾਜ਼ ਪਰਿਵਾਰਕ ਮੈਬਰਾਂ ਵੱਲੋਂ ਧਰਨਾ ਵੀ ਦਿੱਤਾ ਗਿਆ ਸੀ ਅਤੇ ਕੈਂਡਲ ਮਾਰਚ ਕੱਢਿਆ ਗਿਆ ਸੀ। ਇਸ ਮਾਮਲੇ ਵਿੱਚ ਹੁਣ ਪ੍ਰਿੰਸੀਪਲ ਗ੍ਰਿਫਤਾਰ ਹੋ ਚੁੱਕਾ ਹੈ।