ਹਰਿਆਣਾ ਤੇ ਪੰਜਾਬ ਵਿਚ ਚੱਲ ਰਹੇ ਪਾਣੀ ਵਿਵਾਦ ਵਿਚ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਪੰਜਾਬ, ਹਰਿਆਣਾ ਤੇ ਰਾਜਸਥਾਨ ਲਈ ਨਵੇਂ ਸਰਕਲ ਤੋਂ ਪਾਣੀ ਛੱਡੇਗਾ। ਦੱਸ ਦੇਈਏ ਕਿ 15 ਮਈ ਨੂੰ ਹੋਈ ਬੈਠਕ ਦੇ ਬਾਅਦ ਅੱਜ ਤੈਅ ਕੀਤੇ ਗਏ ਮਾਪਦੰਡਾਂ ਮੁਤਾਬਕ ਤਿੰਨਾਂ ਰਾਜਾਂ ਨੂੰ ਪਾਣੀ ਮਿਲੇਗਾ ਜਿਸ ਵਿਚ ਪੰਜਾਬ ਨੂੰ ਲਗਭਗ 17 ਹਜ਼ਾਰ ਕਿਊਸਿਕ, ਹਰਿਆਣਾ ਨੂੰ 10 ਹਜ਼ਾਰ 300 ਤੇ ਰਾਜਸਥਾਨ ਨੂੰ 12400 ਕਿਊਸਿਕ ਪਾਣੀ ਛੱਡਿਆ ਜਾਵੇਗਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੰਗਲ ਡੈਮ ਪਹੁੰਚ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਚੱਲ ਰਹੇ ਮੋਰਚੇ ਵਿਚ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਸੀਐੱਮ ਦੇ ਪਹੁੰਚਣ ਤੋਂ ਪਹਿਲਾਂ ਹੀ BBMB ਦੇ ਅਧਿਕਾਰੀ ਅੱਜ ਸਵੇਰੇ ਉਥੇ ਪਹੁੰਚ ਜਾਣਗੇ ਤੇ ਤਿੰਨਾਂ ਰਾਜਾਂ ਨੂੰਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ 15 ਮਈ ਨੂੰ BBMB ਮੁੱਖ ਦਫਤਰ ਵਿਚ ਤਕਨੀਕੀ ਸੰਮਤੀ ਦੀ ਬੈਠਕ ਦੌਰਾਨ ਤਿੰਨਾਂ ਸੂਬਿਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ ਛੱਡਣ ਦਾ ਕੰਮ 21 ਮਈ ਤੋਂ 31 ਮਈ ਤੱਕ ਸ਼ੁਰੂ ਹੋ ਕੇ ਖਤਮ ਹੋਣਾ ਹੈ।