Friday, November 22, 2024
spot_img

ਰਾਤ ਸਮੇਂ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਮਿਲੇਗੀ ਚਾਹ, ਸੂਪ ਅਤੇ ਦੁੱਧ ਦੀ ਸਹੂਲਤ

Must read

ਬਠਿੰਡਾ, 8 ਜਨਵਰੀ 2024- ਬਠਿੰਡਾ ਪੁਲਿਸ ਨੇ ਕੜਾਕੇ ਦੀ ਠੰਢ ਦੌਰਾਨ ਰਾਤ ਸਮੇਂ ਗਸ਼ਤ ਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਨੇਕ ਉਪਰਾਲਾ ਕੀਤਾ ਹੈ। ਦਰਅਸਲ, ਬਠਿੰਡਾ ਪੁਲਿਸ ਵੱਲੋਂ ਰਾਤ ਸਮੇਂ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਚਾਹ, ਸੂਪ ਅਤੇ ਦੁੱਧ ਦੀ ਸਹੂਲਤ ਦਿੱਤੀ ਜਾਵੇਗੀ । ਬਠਿੰਡਾ ਦੇ SSP ਹਰਮਨਵੀਰ ਸਿੰਘ ਗਿੱਲ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਤਾਇਨਾਤ ਜਵਾਨਾਂ ਨੂੰ ਰਾਹਤ ਦੇਣ ਲਈ ਪੁਲਿਸ ਭਲਾਈ ਤਹਿਤ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ।

ਇਸ ਸਕੀਮ ਤਹਿਤ ਹਰ ਰੋਜ਼ ਰਾਤ ਨੂੰ 200 ਦੇ ਕਰੀਬ ਪੁਲਿਸ ਅਧਿਕਾਰੀਆਂ ਨੂੰ ਚਾਹ, ਦੁੱਧ ਤੇ ਸੂਪ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੁਲਾਜ਼ਮ ਠੰਡ ਵਿੱਚ ਊਰਜਾਵਾਨ ਮਹਿਸੂਸ ਕਰ ਸਕਣ । ਇਸ ਸਹੂਲਤ ਤਹਿਤ ਹਰ ਰੋਜ਼ ਰਾਤ 11 ਵਜੇ ਤੋਂ 2 ਵਜੇ ਤੱਕ ਪੁਲਿਸ ਮੁਲਾਜ਼ਮਾਂ ਦੀ ਟੀਮ ਵੱਖ-ਵੱਖ ਥਾਵਾਂ ‘ਤੇ ਡਿਊਟੀ ਕਰ ਰਹੇ ਜਵਾਨਾਂ ਨੂੰ ਦੁੱਧ, ਸੂਪ ਅਤੇ ਚਾਹ ਆਦਿ ਪਹੁੰਚਾਏਗੀ ।

ਦੱਸ ਦੇਈਏ ਕਿ SSP ਹਰਮਨਵੀਰ ਸਿੰਘ ਗਿੱਲ ਵੱਲੋਂ ਪੀਸੀਆਰ ਵਿੱਚ ਬਦਲਾਅ ਕਰਕੇ ਥਾਣਿਆਂ ਵਿੱਚ ਤਾਇਨਾਤ ਨੌਜਵਾਨ ਪੁਲਿਸ ਮੁਲਾਜ਼ਮਾਂ ਨੂੰ ਪੀਸੀਆਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਫ਼ਤਰਾਂ ‘ਚ ਮੌਜੂਦ ਉਨ੍ਹਾਂ ਮੁਲਾਜ਼ਮਾਂ ਨੂੰ ਵੀ ਪੀਸੀਆਰ ਵਿੱਚ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦਾ ਦਫਤਰਾਂ ਵਿੱਚ ਜ਼ਿਆਦਾ ਕੰਮ ਨਹੀਂ ਹੈ। ਕਾਂਸਟੇਬਲ ਤੋਂ ਲੈ ਕੇ DSP ਰੈਂਕ ਤੱਕ ਦੇ 200 ਦੇ ਕਰੀਬ ਪੁਲਿਸ ਮੁਲਾਜ਼ਮ ਰਾਤ ਸਮੇਂ ਸ਼ਹਿਰ ਵਿੱਚ ਤਾਇਨਾਤ ਰਹਿੰਦੇ ਹਨ । ਇਹ ਸਿਸਟਮ ਸ਼ਹਿਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਇਆ ਗਿਆ ਹੈ ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article