ਅਪ੍ਰੈਲ ਮਹੀਨਾ ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਮਈ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਂਕ ਛੁੱਟੀਆਂ ਰਹਿਣਗੀਆਂ। ਅਜਿਹੀ ਸਥਿਤੀ ਵਿੱਚ, ਇਹ ਸਪੱਸ਼ਟ ਹੈ ਕਿ ਤੁਹਾਨੂੰ ਬੈਂਕ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਆਪਣੇ ਬੈਂਕ ਨਾਲ ਸਬੰਧਤ ਕੰਮ ਦੀ ਯੋਜਨਾ ਬਣਾਉਣੀ ਚਾਹੀਦੀ ਹੈ। RBI ਨੇ ਮਈ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਮਈ ‘ਚ ਬੈਂਕ ਕੁੱਲ 14 ਦਿਨ ਬੰਦ ਰਹਿਣਗੇ।
ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ –
- 1 ਮਈ: ਮਹਾਰਾਸ਼ਟਰ ਦਿਵਸ ਦੇ ਮੌਕੇ ‘ਤੇ ਬੰਦ ਰਹਿਣਗੇ
- 5 ਮਈ: ਐਤਵਾਰ
- 7 ਮਈ ਐਤਵਾਰ: ਲੋਕ ਸਭਾ ਚੋਣਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਬੰਦ ਰਹਿਣਗੇ ਬੈਂਕ
- 8 ਮਈ: ਰਬਿੰਦਰਨਾਥ ਟੈਗੋਰ ਦੀ ਜਯੰਤੀ ਦੇ ਕਾਰਨ ਵੱਖ-ਵੱਖ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ
- 10 ਮਈ: ਅਕਸ਼ੈ ਤ੍ਰਿਤੀਆ
- 11 ਮਈ: ਦੂਜਾ ਸ਼ਨੀਵਾਰ
- 12 ਮਈ: ਐਤਵਾਰ
- 13 ਮਈ: ਲੋਕ ਸਭਾ ਚੋਣਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਬੰਦ ਰਹਿਣਗੇ ਬੈਂਕ
- 16 ਮਈ: ਰਾਜ ਦਿਵਸ ਦੀ ਛੁੱਟੀ ਕਾਰਨ ਗੰਗਟੋਕ ਦੇ ਸਾਰੇ ਬੈਂਕ ਰਹਿਣਗੇ ਬੰਦ
- 19 ਮਈ: ਐਤਵਾਰ
- 20 ਮਈ: ਲੋਕ ਸਭਾ ਆਮ ਚੋਣਾਂ 2024, ਬੇਲਾਪੁਰ ਵਿੱਚ ਅਤੇ ਮੁੰਬਈ ਦੇ ਸਾਰੇ ਬੈਂਕ ਰਹਿਣਗੇ ਬੰਦ
- 23 ਮਈ : ਬੁੱਧ ਪੂਰਨਿਮਾ ਨੂੰ ਬੈਂਕ ਬੰਦ ਰਹਿਣਗੇ
- 25 ਮਈ: ਚੌਥਾ ਸ਼ਨੀਵਾਰ
- 26 ਮਈ: ਐਤਵਾਰ