ਅਗਲੇ ਮਹੀਨੇ ਯਾਨੀ ਅਗਸਤ ਵਿਚ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਵਿਚ ਕੁੱਲ 14 ਦਿਨ ਬੈਂਕ ਬੰਦ ਰਹਿਣਗੇ। 5 ਐਤਵਾਰ ਤੇ ਦੂਜੇ-ਚੌਥੇ ਸ਼ਨੀਵਾਰ ਤੋਂ ਇਲਾਵਾ 7 ਦਿਨ ਵੱਖ-ਵੱਖ ਥਾਵਾਂ ‘ਤੇ ਬੈਂਕ ਵਿਚ ਕੰਮਕਾਜ ਨਹੀਂ ਹੋਵੇਗਾ। ਅਜਿਹੇ ਵਿਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੋਵੇ ਤਾਂ ਇਨ੍ਹਾਂ ਛੁੱਟੀਆਂ ਦੇ ਦਿਨਾਂ ਨੂੰ ਛੱਡ ਕੇ ਤੁਸੀਂ ਬੈਂਕ ਜਾ ਸਕਦੇ ਹੋ। ਇਥੇ ਦੇਖੋ ਅਗਸਤ ਮਹੀਨੇ ਵਿਚ ਤੁਹਾਡੇ ਸੂਬੇ ਜਾਂ ਸ਼ਹਿਰ ਵਿਚ ਬੈਂਕ ਕਦੋਂ-ਕਦੋਂ ਬੰਦ ਰਹਿਣਗੇ।
3 ਅਗਸਤ ਐਤਵਾਰ (ਸਾਰੀ ਜਗ੍ਹਾ), 9 ਅਗਸਤ (ਦੂਜਾ ਸ਼ਨੀਵਾਰ ਤੇ ਰੱਖਿਆ ਬੰਧਨ) ਸਾਰੀ ਜਗ੍ਹਾ, 10 ਅਗਸਤ (ਐਤਵਾਰ) ਸਾਰੀ ਜਗ੍ਹਾ, 13 ਅਗਸਤ ਦੇਸ਼ਭਗਤੀ ਦਿਵਸ ਮਨੀਪੁਰ, 15 ਅਗਸਤ ਆਜ਼ਾਦੀ ਦਿਹਾੜਾ ਸਾਰੀ ਜਗ੍ਹਾ, 16 ਅਗਸਤ ਜਨਮ ਅਸ਼ਟਮੀ, 17 ਅਗਸਤ ਐਤਵਾਰ (ਸਾਰੀ ਜਗ੍ਹਾ), 19 ਅਗਸਤ ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣਿਕਯ ਬਹਾਦੁਰ ਦਾ ਜਨਮ ਦਿਨ (ਮਨੀਪੁਰ) 23 ਅਗਸਤ (ਚੌਥਾ ਸ਼ਨੀਵਾਰ) ਸਾਰੀ ਜਗ੍ਹਾ, 24 ਅਗਸਤ ਐਤਵਾਰ, 25 ਅਗਸਤ ਸ਼੍ਰੀਮੰਤ ਸ਼ੰਕਰਦੇਵ ਦੀ ਬਰਸੀ (ਅਸਮ), 27 ਅਗਸਤ ਗਣੇਸ਼ ਚਤੁਰਥੀ-ਗੁਜਰਾਤ, ਮਹਾਰਾਸ਼ਟਰ, ਬੈਂਗਲੌਰ, ਓਡੀਸ਼ਾ, ਤਮਿਲਨਾਡੂ, ਤੇਲੰਗਾਨਾ, ਗੋਆ ਤੇ ਆਂਧਰਾ ਪ੍ਰਦੇਸ਼, 28 ਅਗਸਤ ਨੁਆਖਾਈ ਤੇ ਗਣੇਸ਼ ਚਤੁਰਥੀ (ਦੂਜਾ ਦਿਨ) ਓਡੀਸ਼ਾ ਤੇ ਗੋਆ, 31 ਅਗਸਤ ਐਤਵਾਰ (ਸਾਰੀ ਜਗ੍ਹਾ)
15 ਤੋਂ 17 ਅਗਸਤ ਤਕ ਦੇਸ਼ ਦੀਆਂ ਜ਼ਿਆਦਾਤਰ ਥਾਵਾਂ ‘ਤੇ ਲਗਾਤਾਰ 3 ਦਿਨ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। 15 ਅਗਸਤ ਨੂੰ ਆਜ਼ਾਦੀ ਦਿਹਾੜਾ, 16 ਅਗਸਤ ਨੂੰ ਜਨਮ ਅਸ਼ਟਮੀ ਤੇ 17 ਅਗਸਤ ਨੂੰ ਐਤਵਾਰ ਕਰਕੇ ਬੈਂਕ ਬੰਦ ਰਹਿਣਗੇ। ਤੁਸੀਂ ਬੈਂਕਾਂ ਦੀ ਛੁੱਟੀ ਦੇ ਬਾਵਜੂਦ ਆਨਲਾਈਨ ਬੈਂਕਿੰਗ ਤੇ ATM ਜ਼ਰੀਏ ਪੈਸਿਆਂ ਦਾ ਲੈਣ-ਦੇਣ ਜਾਂ ਹੋਰ ਕੰਮ ਕਰ ਸਕਦੇ ਹੋ। ਇਨ੍ਹਾਂ ਸਹੂਲਤਾਂ ‘ਤੇ ਬੈਂਕਾਂ ਦੀਆਂ ਛੁੱਟੀਆਂ ਦਾ ਕੋਈ ਅਸਰ ਨਹੀਂ ਪਵੇਗਾ।