ਭਾਰਤੀ ਰਿਜ਼ਰਵ ਬੈਂਕ ਨੇ ਫਰਵਰੀ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਇਸ ਤਹਿਤ ਫਰਵਰੀ ‘ਚ ਬੈਂਕ 11 ਦਿਨ ਬੰਦ ਰਹਿਣਗੇ।ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀਆਂ ਕਈ ਤਿਉਹਾਰਾਂ ਦੀਆਂ ਛੁੱਟੀਆਂ ਤੋਂ ਇਲਾਵਾ ਇਸ ‘ਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਵੀ ਸ਼ਾਮਲ ਹਨ। 29 ਦਿਨਾਂ ਦੇ ਫਰਵਰੀ ਮਹੀਨੇ ਵਿੱਚ ਚਾਰ ਐਤਵਾਰ ਅਤੇ ਦੋ ਸ਼ਨੀਵਾਰ (ਦੂਜਾ-ਚੌਥਾ) ਸਮੇਤ ਕੁੱਲ ਛੇ ਦਿਨ ਛੁੱਟੀਆਂ ਹਨ, ਜਿਸ ਦੌਰਾਨ ਬੈਂਕ ਬੰਦ ਰਹਿਣਗੇ।
ਦੇਖੋ ਫਰਵਰੀ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ-
- 4 ਫਰਵਰੀ 2024- ਐਤਵਾਰ, ਦੇਸ਼ ਭਰ ਵਿੱਚ ਬੈਂਕ ਬੰਦ।
- 10 ਫਰਵਰੀ 2024- ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਬੈਂਕ ਬੰਦ।
- 11 ਫਰਵਰੀ 2024- ਐਤਵਾਰ, ਦੇਸ਼ ਭਰ ਵਿੱਚ ਬੈਂਕ ਬੰਦ।
- 14 ਫਰਵਰੀ 2024- ਤ੍ਰਿਪੁਰਾ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਬਸੰਤ ਪੰਚਮੀ ਜਾਂ ਸਰਸਵਤੀ ਪੂਜਾ ਕਾਰਨ ਬੈਂਕ ਬੰਦ।
- 15 ਫਰਵਰੀ 2024- ਲੁਈ-ਨਗਾਈ-ਨੀ ਕਾਰਨ ਮਨੀਪੁਰ ਵਿੱਚ ਬੈਂਕ ਬੰਦ।
- 18 ਫਰਵਰੀ 2024- ਐਤਵਾਰ, ਦੇਸ਼ ਭਰ ਵਿੱਚ ਬੈਂਕ ਬੰਦ।
- 19 ਫਰਵਰੀ 2024- ਮਹਾਰਾਸ਼ਟਰ ਵਿੱਚ ਛਤਰਪਤੀ ਸ਼ਿਵਾਜੀ ਜੈਅੰਤੀ ਕਾਰਨ ਬੈਂਕ ਬੰਦ।
- 20 ਫਰਵਰੀ 2024- ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰਾਜ ਦਿਵਸ ਕਾਰਨ ਬੈਂਕ ਬੰਦ।
- 24 ਫਰਵਰੀ 2024- ਚੌਥੇ ਸ਼ਨੀਵਾਰ ਬੈਂਕ ਬੰਦ।
- 25 ਫਰਵਰੀ 2024- ਐਤਵਾਰ, ਦੇਸ਼ ਭਰ ਵਿੱਚ ਬੈਂਕ ਬੰਦ।
- 26 ਫਰਵਰੀ 2024- ਨਯੋਕੁਮ ਦੇ ਕਾਰਨ ਅਰੁਣਾਚਲ ਪ੍ਰਦੇਸ਼ ਵਿੱਚ ਬੈਂਕ