Monday, December 23, 2024
spot_img

ਕੈਨੇਡਾ ’ਚ ਧਾਰਮਿਕ ਚਿੰਨਾਂ ’ਤੇ ਲੱਗੀ ਪਾਬੰਦੀ, ਸਿੱਖ ਸਰਕਾਰੀ ਅਧਿਕਾਰੀ ਨਹੀਂ ਸਜਾ ਸਕਣਗੇ ਦਸਤਾਰ

Must read

ਕੈਨੇਡਾ ਦੇ ਸੂਬੇ ਕਿਊਬੈਕ ‘ਚ ਬਿੱਲ 21 ਰਾਹੀਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੂਬਾਈ ਵਿਧਾਨ ਸਭਾ ਵਿਚ ਇਸ ਕਾਨੂੰਨ ਦੇ ਪਾਸ ਹੋਣ ਨਾਲ ਹੁਣ ਸਿੱਖ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਦਸਤਾਰ ਨਹੀਂ ਬੰਨ੍ਹ ਸਕਣਗੇ। ਸਿੱਖਾਂ ਤੋਂ ਇਲਾਵਾ ਮੁਸਲਿਮ ਹਿਜਾਬ ਨਹੀਂ ਪਾ ਸਕਣਗੇ ਤੇ ਯਹੂਦੀ ਕਿੱਪਾਹ ਨਹੀਂ ਪਾ ਸਕਣਗੇ।

ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਫਿਰ ਮੰਗੀ 20 ਦਿਨ ਦੀ ਪੈਰੋਲ

ਇਸ ਵਿਵਾਦਗ੍ਰਸਤ ਬਿੱਲ ਦਾ ਮਕਸਦ ਸੂਬੇ ਵਿਚ ਧਰਮ ਨਿਰਪੱਖਤਾ ਨੂੰ ਉਤਸ਼ਾਹਿਤ ਕਰਨਾ ਹੈ ਤੇ ਇਹ ਨਿਯਮ ਅਧਿਆਪਕਾਂ, ਪੁਲਿਸ ਅਫਸਰਾਂ, ਜੱਜਾਂ ਤੇ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਲਾਗੂ ਹੋਣਗੇ। ਕੈਨੇਡਾ ਵਿਚ ਸਿੱਖ ਭਾਈਚਾਰੇ ਲਈ ਇਹ ਬਿੱਲ ਬਹੁਤ ਵੱਡੀ ਸੱਟ ਹੈ ਕਿਉਂਕਿ ਇਹ ਧਾਰਮਿਕ ਆਜ਼ਾਦੀ ’ਤੇ ਹਮਲਾ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਕਿਸੇ ਵੀ ਸਿੱਖ ਮੈਂਬਰ ਪਾਰਲੀਮੈਂਟ ਜਾਂ ਹੋਰ ਸਿੱਖ ਆਗੂਆਂ ਨੇ ਇਸ ਬਿੱਲ ਦਾ ਵਿਰੋਧ ਨਹੀਂ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article