ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ LED ਲਾਈਟ ਦੀ ਬਾਡੀ ਨੂੰ ਡਬਲ ਟੇਪ ਨਾਲ ਟੇਪ ਕਰਕੇ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥ ਛੁਪਾਉਣ ਦੇ ਦੋਸ਼ ਹੇਠ ਇੱਕ ਸਹਾਇਕ ਸੁਪਰਡੈਂਟ ਸਮੇਤ ਦੋ ਅੰਡਰਟਰਾਇਲ ਕੈਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਜੇਲ੍ਹ ਦੀ ਅਚਾਨਕ ਚੈਕਿੰਗ ਕੀਤੀ।
ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਅਚਾਨਕ ਤਲਾਸ਼ੀ ਲਈ। ਇਸ ਦੌਰਾਨ, ਡਬਲ ਟੇਪ ਵਾਲੇ ਇੱਕ LED ਲਾਈਟ ਦੀ ਬਾਡੀ ਤੋਂ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਬਰਾਮਦ ਹੋਏ।
ਡੀਐਸਪੀ ਸੁਰੱਖਿਆ ਜਗਜੀਤ ਸਿੰਘ ਵੱਲੋਂ ਤਲਾਸ਼ੀ ਦੌਰਾਨ, ਪੁਲਿਸ ਨੇ 84 ਗ੍ਰਾਮ ਭੂਰੇ ਰੰਗ ਦੇ ਨਸ਼ੀਲੇ ਪਦਾਰਥ, 121 ਗ੍ਰਾਮ ਕਾਲੇ ਰੰਗ ਦੇ ਨਸ਼ੀਲੇ ਪਦਾਰਥ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਸਹਾਇਕ ਸੁਪਰਡੈਂਟ ਰਾਹੀਂ ਇਹ ਚੀਜ਼ਾਂ ਜੇਲ੍ਹ ਵਿੱਚ ਪਹੁੰਚਾਈਆਂ ਗਈਆਂ।