Apple ਕੰਪਨੀ ਵੱਲੋਂ ਇੱਕ ਨਵਾਂ ਆਈਫੋਨ ਲਾਂਚ ਕੀਤਾ ਜਾ ਸਕਦਾ ਹੈ, ਜੋ ਕਾਫੀ ਸਸਤਾ ਹੋਵੇਗਾ। Apple ਦਾ ਇਹ ਨਵਾਂ iPhone ਆਉਣ ਵਾਲੀ ਪੀੜ੍ਹੀ ਦਾ ਫੋਨ ਹੋਵੇਗਾ, ਜਿਸ ਦੀ ਕੀਮਤ ਕਰੀਬ 35 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ਫੋਨ ਵਿੱਚ ਵੱਡੀ ਗੱਲ ਇਹ ਹੈ ਕਿ ਇਸ ਆਉਣ ਵਾਲੇ iPhone ‘ਚ ਨਵੇਂ ਫੀਚਰਸ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ powerfull ਚਿੱਪਸੈੱਟ ਵੀ ਦਿੱਤਾ ਜਾ ਸਕਦਾ ਹੈ। ਇਸ ਫੋਨ ਦੇ ਬਜਾਰ ਵਿੱਚ ਆਉਣ ਤੋਂ ਪਹਿਲਾਂ ਹੀ ਇਸ ਦੀ ਡੀਟੇਲ ਲੀਕ ਹੋ ਗਈ ਹੈ।
ਇੱਕ ਰਿਪੋਰਟ ਅਨੁਸਾਰ ਇਹ iPhone SE 4 ਨੂੰ ਅਗਲੇ ਸਾਲ 2025 ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ‘ਚ ਤੁਸੀਂ ਕਈ ਵੱਡੇ ਫੀਚਰ ਦੇਖ ਸਕਦੇ ਹੋ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਆਈਫੋਨ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਪੋਰਟ ਕੀਤਾ ਜਾ ਸਕਦਾ ਹੈ, ਜਿਸ ਨੂੰ ਆਈਫੋਨ 16 ‘ਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਫੋਨ ‘ਚ iOS 18 ਅਪਡੇਟ ਵੀ ਦਿੱਤੀ ਜਾ ਸਕਦੀ ਹੈ। ਟਿਪਸਟਰ ਆਈਸ ਯੂਨੀਵਰਸ ਨੇ ਆਈਫੋਨ SE4 ਦੇ ਲੀਕ ਹੋਏ ਵੇਰਵੇ ਸਾਂਝੇ ਕੀਤੇ ਹਨ। ਇਸ ਮੁਤਾਬਕ iPhone SE 4 ਦੇ ਬੈਕ ਪੈਨਲ ‘ਤੇ ਸਿੰਗਲ 48MP ਕੈਮਰਾ ਦਿੱਤਾ ਜਾ ਸਕਦਾ ਹੈ। ਲੀਕ ਹੋਈ ਜਾਣਕਾਰੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਫੋਨ ਦਾ ਡਿਜ਼ਾਈਨ iPhone 16 ਵਰਗਾ ਹੋ ਸਕਦਾ ਹੈ। iPhone SE 4 ‘ਚ 6.06-ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ ਨਵੇਂ ਮਾਡਲ ‘ਚ ਪਹਿਲਾਂ ਵਾਂਗ 60Hz ਰਿਫਰੈਸ਼ ਰੇਟ ਦਿੱਤਾ ਜਾ ਸਕਦਾ ਹੈ।