ਉੱਪਲ ਫਾਰਮ ਨਾਮ ਨਾਲ ਮਸ਼ਹੂਰ ਕੁੜੀ ਗੁਰਮਨਜੋਤ ਕੌਰ ਅਤੇ ਕੈਨੇਡੀਅਨ ਫਾਰਮਰ ਵਾਲਾ ਪ੍ਰਭ ਇਸ ਸਮੇਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਭ ਗੁਰਮਨਜੋਤ ਦਾ ਮੰਗੇਤਰ ਹੈ। ਜਿਸ ਵੱਲੋਂ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ। ਜਿਸ ਨੂੰ ਲੈ ਕੇ ਗੁਰਮਨਜੋਤ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਜਿਸ ਨੇ ਪੰਜਾਬ ਪ੍ਰਸਾਸ਼ਨ ਉੱਪਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਗੁਰਮਨਜੋਤ ਨੇ ਇੰਟਰਵਿਊ ‘ਚ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਬਹੁਤ ਸੁਣਿਆ ਹੈ, ਉਹ ਹਮੇਸ਼ਾ ਇਨਸਾਫ ਦਿਵਾਉਂਦੇ ਹਨ। ਜੇਕਰ ਇਹ ਵੀਡੀਓ ਉਨ੍ਹਾਂ ਤੱਕ ਪਹੁੰਚ ਰਹੀ ਹੈ, ਤਾਂ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕਿ ਪ੍ਰਸਾਸ਼ਨ ਤੋਂ ਮੈਨੂੰ ਕੋਈ ਉਮੀਦ ਨਹੀਂ। ਸਾਰੇ ਸਬੂਤ ਦੇਣ ਦੇ ਬਾਵਜੂਦ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ। ਉਲਟਾ ਪੁਲਿਸ ਵੱਲੋਂ ਮੈਨੂੰ ਰੱਜ ਕੇ ਜਲੀਲ ਕੀਤਾ ਗਿਆ।
ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਗੁਰਮਨ ਦਾ ਸੁਨੇਹਾ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਸਾਂਝੀ ਕੀਤੀ ਜਿਸ ਵਿੱਚ ਮਹਿਰੋਂ ਨੇ ਮੁੰਡੇ ਨੂੰ ਅਤੇ ਉਸਦੇ ਪਰਿਵਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ‘ਇਕ-ਦੋ ਦਿਨ ਅਸੀਂ ਦੇਖਣਾ, ਫਿਰ…’ ਰੋਣਾ ਇਨਸਾਫ਼ ਨਹੀਂ,
ਹਥਿਆਰ ਤੁਹਾਡੇ ਹੱਥ ‘ਚ ਹੋਣਗੇ, ਸਭ ਨੂੰ ਦੱਸ ਦੇਵਾਂਗੇ ਲੁੱਟੀ ਇੱਜ਼ਤ ਦਾ ਬਦਲਾ ਕਿੰਝ ਲਈ ਦਾ…’