ਲੁਧਿਆਣਾ : ਕੱਟੜਪੰਥੀਆਂ ਖਿਲਾਫ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਹਿੰਦੂ ਨੇਤਾ ਅਮਿਤ ਅਰੋੜਾ ਦੀ ਜਾਨ ਖ਼ਤਰੇ ‘ਚ ਨਜ਼ਰ ਆ ਰਹੀ ਹੈ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅਮਿਤ ਅਰੋੜਾ ਨੂੰ ਸਕਿਊਰਟੀ ਦਿੱਤੀ ਗਈ ਸੀ ਕਿਉਕਿ ਉਸ ਸਮੇਂ ਵੀ ਆਪਣੇ ਆਪ ਨੂੰ ਸ਼ੇਰ ਕਹਿਣ ਵਾਲੇ ਅਮਿਤ ਅਰੋੜਾ ਧਮਕੀਆਂ ਆਉਂਦੀਆਂ ਸਨ ਜਿਸ ਕਾਰਣ ਅਮਿਤ ਅਰੋੜਾ ਨੇ ਬੁਲੇਟ ਪਰੂਫ ਜੈਕਟ ਵੀ ਪਵਾਈ ਸੀ।
ਦੱਸ ਦਈਏ ਅਮਿਤ ਅਰੋੜਾ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਉਸ ਨੂੰ ਹੁਣ ਵੀ ਹਰ ਰੋਜ਼ 200 ਤੋਂ 400 ਧਮਕੀਆਂ ਭਰੇ ਫ਼ੋਨ ਆਉਂਦੇ ਹਨ। ਅਮਿਤ ਅਰੋੜਾ ਨੇ ਪੰਜਾਬ ਸਰਕਾਰ ਕੋਲੋਂ ਆਪਣੀ ਸਕਿਊਰਿਟੀ ਵਧਾਉਣ ਦੀ ਮੰਗ ਕੀਤੀ ਹੈ। ਉਸ ਨੇ ਕਿਹਾ, “”ਮੈਨੂੰ ਹੋਰ ਸਕਿਊਰਟੀ ਦਿੱਤੀ ਜਾਵੇ, ਮੈਨੂੰ ਹਰ ਰੋਜ਼ ਧ ਮਕੀਆਂ ਆਉਂਦੀਆਂ ਹਨ, ਪਰ ਮੈਂ ‘ਅਮਿਤ ਅਰੋੜਾ’ ਸ਼ੇਰ ਡਰਦਾ ਨਹੀਂ !”