Friday, January 10, 2025
spot_img

ਵੱਡੀ ਖ਼ਬਰ : Air India ਦੀ 25 ਸਾਲਾ ਪਾਇਲਟ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਨੇ ਮ੍ਰਿਤਕਾ ਦੇ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ

Must read

ਏਅਰ ਇੰਡੀਆ ਦੀ 25 ਸਾਲਾ ਮਹਿਲਾ ਪਾਇਲਟ ਸ੍ਰਿਸ਼ਟੀ ਤੁਲੀ ਦੀ ਮੌਤ ਦੇ ਮਾਮਲੇ ‘ਚ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਸ੍ਰਿਸ਼ਟੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ੍ਰਿਸ਼ਟੀ ਅਤੇ ਬੁਆਏਫ੍ਰੈਂਡ ਆਦਿਤਿਆ ਪੰਡਿਤ ਵਿਚਕਾਰ ਇੱਕ ਪ੍ਰੋਗਰਾਮ ਦੌਰਾਨ ਮਾਸਾਹਾਰੀ ਭੋਜਨ ਨੂੰ ਲੈ ਕੇ ਝਗੜਾ ਹੋਇਆ ਸੀ। ਆਦਿਤਿਆ ਨੇ ਸ੍ਰਿਸ਼ਟੀ ਨੂੰ ਸਭ ਦੇ ਸਾਹਮਣੇ ਬੇਇੱਜ਼ਤ ਕੀਤਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਟੁੱਟ ਗਈ ਸੀ।

ਏਜੰਸੀ ਮੁਤਾਬਕ ਸ੍ਰਿਸ਼ਟੀ ਦੀ ਮੌਤ ਮੁੰਬਈ ਦੇ ਮਰੋਲ ਇਲਾਕੇ ਵਿੱਚ ਸਥਿਤ ਆਪਣੇ ਕਿਰਾਏ ਦੇ ਫਲੈਟ ਵਿੱਚ ਹੋਈ। ਪੁਲਸ ਦਾ ਕਹਿਣਾ ਹੈ ਕਿ ਸ੍ਰਿਸ਼ਟੀ ਨੇ ਡਾਟਾ ਕੇਬਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਤਲ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸ੍ਰਿਸ਼ਟੀ ਦੇ ਬੁਆਏਫ੍ਰੈਂਡ ਆਦਿਤਿਆ ਪੰਡਿਤ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਸ੍ਰਿਸ਼ਟੀ ਤੁਲੀ ਗੋਰਖਪੁਰ, ਯੂਪੀ ਦੀ ਪਹਿਲੀ ਮਹਿਲਾ ਪਾਇਲਟ ਸੀ। ਉਸ ਨੂੰ ਮੁੱਖ ਮੰਤਰੀ ਯੋਗੀ ਨੇ ਵੀ ਸਨਮਾਨਿਤ ਕੀਤਾ ਸੀ। ਜੂਨ 2023 ਤੋਂ ਏਅਰ ਇੰਡੀਆ ਵਿੱਚ ਕੰਮ ਕਰ ਰਿਹਾ ਸੀ। ਉਹ ਮੁੰਬਈ ਦੇ ਕਨਕੀਆ ਰੇਨ ਫੋਰੈਸਟ ਬਿਲਡਿੰਗ ਵਿੱਚ ਰਹਿ ਰਹੀ ਸੀ। ਸ੍ਰਿਸ਼ਟੀ ਦੀ ਮੁਲਾਕਾਤ ਦੋ ਸਾਲ ਪਹਿਲਾਂ ਦਿੱਲੀ ਵਿੱਚ ਇੱਕ ਕਮਰਸ਼ੀਅਲ ਪਾਇਲਟ ਕੋਰਸ ਦੌਰਾਨ ਆਪਣੇ ਬੁਆਏਫ੍ਰੈਂਡ ਆਦਿਤਿਆ ਪੰਡਿਤ ਨਾਲ ਹੋਈ ਸੀ। ਦੋਵੇਂ ਰਿਲੇਸ਼ਨਸ਼ਿਪ ‘ਚ ਸਨ।

ਸ੍ਰਿਸ਼ਟੀ ਦੇ ਪਰਿਵਾਰ ਦਾ ਦੋਸ਼ ਹੈ ਕਿ ਆਦਿਤਿਆ ਸ੍ਰਿਸ਼ਟੀ ਨੂੰ ਮਾਨਸਿਕ ਤੌਰ ‘ਤੇ ਤੰਗ ਕਰਦਾ ਸੀ। ਉਸ ਨੇ ਸ੍ਰਿਸ਼ਟੀ ਨੂੰ ਸ਼ਰੇਆਮ ਜ਼ਲੀਲ ਕੀਤਾ ਸੀ ਅਤੇ ਉਸਨੂੰ ਮਾਸਾਹਾਰੀ ਖਾਣਾ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਪੁਲਿਸ ਅਨੁਸਾਰ ਸੋਮਵਾਰ ਤੜਕੇ ਆਦਿਤਿਆ ਜੋ ਆਪਣੀ ਕਾਰ ਵਿੱਚ ਦਿੱਲੀ ਜਾ ਰਿਹਾ ਸੀ, ਨੂੰ ਸ੍ਰਿਸ਼ਟੀ ਨੇ ਫੋਨ ਕਰਕੇ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਜਦੋਂ ਆਦਿਤਿਆ ਮੁੰਬਈ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਉਸ ਨੇ ਚਾਬੀ ਬਣਾਉਣ ਵਾਲੇ ਦੀ ਮਦਦ ਨਾਲ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਸ੍ਰਿਸ਼ਟੀ ਫਲੈਟ ਦੇ ਅੰਦਰ ਡਾਟਾ ਕੇਬਲ ਨਾਲ ਲਟਕ ਰਹੀ ਸੀ।

ਪੋਵਈ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ੍ਰਿਸ਼ਟੀ ਨੂੰ ਤੁਰੰਤ ਸੇਵਨ ਹਿਲਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਲੈਟ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਸ੍ਰਿਸ਼ਟੀ ਦੇ ਚਾਚੇ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਆਦਿਤਿਆ ‘ਤੇ ਸ਼੍ਰਿਸ਼ਟੀ ਨੂੰ ਅਕਸਰ ਪਰੇਸ਼ਾਨ ਕਰਨ ਅਤੇ ਜਨਤਕ ਤੌਰ ‘ਤੇ ਉਸਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਆਦਿਤਿਆ ਨੇ ਸ੍ਰਿਸ਼ਟੀ ‘ਤੇ ਆਪਣੀ ਖਾਣ-ਪੀਣ ਦੀਆਂ ਆਦਤਾਂ ਬਦਲਣ ਅਤੇ ਮਾਸਾਹਾਰੀ ਭੋਜਨ ਛੱਡਣ ਲਈ ਦਬਾਅ ਪਾਇਆ ਸੀ।

ਪੁਲਸ ਨੇ ਆਦਿਤਿਆ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ। ਹਾਲਾਂਕਿ ਫਲੈਟ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਹੁਣ ਘਟਨਾ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਸ੍ਰਿਸ਼ਟੀ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਟੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article