Monday, December 23, 2024
spot_img

Air India ਵੱਲੋਂ ਜਾਰੀ ਕੀਤੀਆਂ 2200 ਭਰਤੀਆਂ ਲਈ 25 ਹਜ਼ਾਰ ਉਮੀਦਵਾਰ ਇੰਟਰਵਿਊ ਦੇਣ ਪਹੁੰਚੇ

Must read

ਮੁੰਬਈ ਵਿੱਚ ਮੰਗਲਵਾਰ (16 ਜੁਲਾਈ) ਨੂੰ ਏਅਰਪੋਰਟ ਲੋਡਰ ਦੀਆਂ 2,216 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਉਮੀਦਵਾਰ ਇੰਟਰਵਿਊ ਲਈ ਪਹੁੰਚੇ। ਇਸ ਕਾਰਨ ਮੁੰਬਈ ਹਵਾਈ ਅੱਡੇ ‘ਤੇ ਭਗਦੜ ਵਰਗੀ ਸਥਿਤੀ ਬਣ ਗਈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਕਾਫੀ ਮਿਹਨਤ ਕਰਨੀ ਪਈ। ਦੱਸ ਦਈਏ ਨੌਕਰੀਆਂ ਲਈ ਪੁੱਜੇ ਉਮੀਦਵਾਰਾਂ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਉਮੀਦਵਾਰ ਫਾਰਮ ਕਾਊਂਟਰ ਤੱਕ ਪਹੁੰਚਣ ਲਈ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ। ਰਿਪੋਰਟਾਂ ਅਨੁਸਾਰ ਬਿਨੈਕਾਰਾਂ ਨੂੰ ਬਿਨਾਂ ਭੋਜਨ ਅਤੇ ਪਾਣੀ ਦੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਅਜਿਹੇ ‘ਚ ਕਈਆਂ ਦੀ ਸਿਹਤ ਖਰਾਬ ਹੋਣ ਲੱਗੀ।

ਗੱਲਬਾਤ ਕਰਦਿਆਂ ਬੁਲਢਾਨਾ ਜ਼ਿਲ੍ਹੇ ਦੇ ਪ੍ਰਥਮੇਸ਼ਵਰ ਨੇ ਦੱਸਿਆ- ਮੈਂ 400 ਕਿਲੋਮੀਟਰ ਦੂਰੀ ਤੋਂ ਸਫ਼ਰ ਕਰਕੇ ਇੱਥੇ ਲੋਡਰ ਦੀ ਨੌਕਰੀ ਲਈ ਇੰਟਰਵਿਊ ਦੇਣ ਪਹੁੰਚਿਆ ਸੀ। ਮੈਂ ਅਪ੍ਰੈਂਟਿਸ ਪੋਸਟ ਲਈ ਅਪਲਾਈ ਕਰਨ ਆਇਆ ਹਾਂ। ਇਸ ਦੀ ਤਨਖਾਹ 22,500 ਰੁਪਏ ਹੈ। ਪ੍ਰਥਮੇਸ਼ਵਰ ਨੇ ਅੱਗੇ ਦੱਸਿਆ ਕਿ ਉਹ ਬੀਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ। ਜੇਕਰ ਉਨ੍ਹਾਂ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਆਪਣੀ ਪੜ੍ਹਾਈ ਛੱਡ ਦੇਣਗੇ। ਉਨ੍ਹਾਂ ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਵੀ ਅਪੀਲ ਕੀਤੀ।

ਅਲਵਰ, ਰਾਜਸਥਾਨ ਤੋਂ ਮੁੰਬਈ ਆਏ ਇੱਕ ਹੋਰ ਉਮੀਦਵਾਰ ਨੇ ਦੱਸਿਆ ਕਿ ਉਸ ਕੋਲ ਐਮ.ਕਾਮ ਦੀ ਡਿਗਰੀ ਹੈ। ਉਸ ਨੇ ਕਿਹਾ, ‘ਮੈਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹਾਂ, ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਤਨਖਾਹ ਚੰਗੀ ਹੈ, ਇਸ ਲਈ ਮੈਂ ਇੰਟਰਵਿਊ ਲਈ ਆਇਆ ਹਾਂ।’

ਏਅਰਪੋਰਟ ‘ਤੇ ਲੋਡਰ ਦੀ ਪੋਸਟ ‘ਤੇ ਭਰਤੀ ਕੀਤੇ ਗਏ ਕਰਮਚਾਰੀ ਜਹਾਜ਼ ‘ਚ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੇ ਨਾਲ-ਨਾਲ ਬੈਗੇਜ ਬੈਲਟ ਅਤੇ ਰੈਂਪ ਟਰੈਕਟਰ ਚਲਾਉਣ ਦਾ ਕੰਮ ਵੀ ਕਰਦੇ ਹਨ। ਇੱਕ ਜਹਾਜ਼ ਨੂੰ ਸਾਮਾਨ, ਮਾਲ ਅਤੇ ਭੋਜਨ ਦੀ ਸਪਲਾਈ ਕਰਨ ਲਈ ਘੱਟੋ-ਘੱਟ 5 ਲੋਡਰਾਂ ਦੀ ਲੋੜ ਹੁੰਦੀ ਹੈ। ਏਅਰਪੋਰਟ ਲੋਡਰ ਨੂੰ 20 ਤੋਂ 25 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਹਾਲਾਂਕਿ, ਜ਼ਿਆਦਾਤਰ ਲੋਡਰ ਓਵਰਟਾਈਮ ਕੰਮ ਕਰਕੇ 30 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਲੋਡਰ ਦੀ ਨੌਕਰੀ ਲਈ ਸਿੱਖਿਆ ਯੋਗਤਾ ਮੁੱਢਲੀ ਹੈ ਜਦਕਿ ਉਮੀਦਵਾਰ ਸਰੀਰਕ ਤੌਰ ‘ਤੇ ਮਜ਼ਬੂਤ ​​ਹੋਣਾ ਚਾਹੀਦਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article