ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਦੀਪ ਸਿੰਘ ਚੀਮਾ ਨੂੰ ਅੱਜ ਸੁਖਬੀਰ ਸਿੰਘ ਬਾਦਲ ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਪਾਰਟੀ ‘ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਜਗਦੀਪ ਸਿੰਘ ਚੀਮਾ ਨੇ ਪ੍ਰੈੱਸ ਵਾਰਤਾ ਕੀਤੀ। ਇਸ ਦੌਰਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਨੂੰ ਸਵੇਰੇ ਹੀ ਅਸਤੀਫ਼ਾ ਭੇਜ ਦਿੱਤਾ ਸੀ। ਜਗਦੀਪ ਸਿੰਘ ਚੀਮਾ ਨੇ ਕਿਹਾ ਹੈ ਕਿ ਪਰਿਵਾਰ 1920 ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ 1925 ‘ਚ ਐਸਜੀਪੀਸੀ ਚੋਣ ਹੋਈ ਜਦੋਂ ਕਿ ਮੇਰੇ ਦਾਦਾ ਪਾਕਿਸਤਾਨ ਤੋ ਮੈਂਬਰ ਬਣੇ ਅਤੇ ਪਿਤਾ ਰਣਧੀਰ ਚੀਮਾ ਐਸਜੀਪੀਸੀ ਮੈਂਬਰ ਰਹੇ। ਉਨ੍ਹਾਂ ਕਿਹਾ ਕਿ 1968 ‘ਚ ਪਹਿਲੀ ਅਕਾਲੀ ਸਰਕਾਰ ਸਮੇਂ ਗੁਰਨਾਮ ਸਿੰਘ CM ਸਨ ਅਤੇ ਫਿਰ ਬਾਦਲ ਸੀਐਮ ਬਣੇ ਫਿਰ ਮੰਤਰੀ ਬਣੇ। ਜਿਸ ਤੋਂ ਬਾਅਦ ਦੁਬਾਰਾ ਅਕਾਲੀ ਦਲ ਸਰਕਾਰ ਚ ਮੰਤਰੀ ਰਹੇ।
ਇਸ ਦੇ ਨਾਲ ਹੀ ਜਗਦੀਪ ਚੀਮਾ ਨੇ ਕਿਹਾ ਹੈ ਕਿ 12 ਤੋਂ 13 ਸਾਲ ਉਹ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਵੱਖ ਵੱਖ ਅਹੁਦਿਆਂ ‘ਤੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਵੇਰੇ ਅਸਤੀਫ਼ਾ ਭੇਜਿਆ ਜਦੋਂ ਕਿ ਪਾਰਟੀ ਨੇ ਇਸ ਉੱਤੇ ਟਿੱਪਣੀ ਕਰਨ ਦੀ ਥਾਂ ਨਾਲ ਦੀ ਨਾਲ ਪਾਰਟੀ ‘ਚੋਂ ਕੱਢਣ ਦਾ ਪੋਸਟ ਪਾਇਆ। ਉਨ੍ਹਾਂ ਨੇ ਕਿਹਾ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਉਦੋਂ ਪਾਰਟੀ ਵਿੱਚ ਆਏ ਵੀ ਨਹੀਂ ਸੀ ਜਦੋਂ ਦੇ ਅਸੀਂ ਪਾਰਟੀ ਲਈ ਕੰਮ ਕਰਦੇ ਆਏ ਹਾਂ।
ਦੱਸ ਦਈਏ ਕਿ ਅੱਜ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਹ ਜਾਣਕਾਰੀ ਸਾਂਝੀ ਕਰਕੇ ਦੱਸਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਚੀਮਾ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਰੋਪਾਂ ‘ਚ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ।