ਹੁਸ਼ਿਆਰਪੁਰ : ਪਿਛਲੇ ਕਈ ਦਿਨਾਂ ਤੋਂ ਘਟੀਆ ਗੁੜ ਬਣਾਉਣ ਵਾਲੇ ਵੇਲਣੇ ਵਾਲਿਆਂ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਵੀਰ ਸਿੰਘ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਜਦ ਤੱਕ ਗੰਨੇ ਵਿੱਚ ਮਿਠਾਸ ਨਹੀਂ ਹੁੰਦੀ ਤੇ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀਂ ਹੋ ਜਾਂਦਾ ਉਦੋਂ ਤੱਕ ਜ਼ਿਲ੍ਹੇ ਵਿੱਚ ਵੇਲਣੇ ਨਹੀਂ ਚੱਲਣਗੇ। ਪਰ ਕੁਝ ਪਰਵਾਸੀ ਮਜ਼ਦੂਰਾਂ ਵੱਲੋਂ ਲਗਾਤਾਰ ਗੁੜ ਵਿੱਚ ਘਟੀਆ ਦਰਜੇ ਦੀ ਖੰਡ ਪਾ ਕੇ ਮਿਲਾਵਟੀ ਗੂੜ੍ਹ ਬਣਾਉਣ ਤੋਂ ਬਾਜ਼ ਨਹੀਂ ਆ ਰਹੇ।
ਅੱਜ ਇਸ ਸਬੰਧ ਵਿੱਚ ਕਰਵਾਈ ਕਰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋਂ ਘਟੀਆ ਗੁੜ ਬਣਾਉਣ ਵਾਲਿਆਂ ਖਿਲਾਫ਼ ਵੱਡੀ ਕਾਰਵਈ ਨੂੰ ਅੰਜ਼ਾਮ ਦਿੰਦੇ ਹੋਏ ਹੁਸ਼ਿਆਰਪੁਰ ਫਗਵਾੜਾ ਰੋਡ ‘ਤੇ 4 ਵੇਲਣੇ ਤੇ ਘਟਈਆ ਦਰਜੇ ਦੀ ਖੰਡ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ। ਕਰੀਬ 40 ਕੁਵਿੰਟਲ ਗੁੜ ਅਤੇ ਨਾ ਖਾਣ ਯੋਗ 25 ਕਵਿੰਟਲ ਘਟੀਆ ਖੰਡ ਨਸ਼ਟ ਕਰਵਾਈ ਗਈ ਤੇ ਇਹਨਾਂ ਵੇਲਣੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤੇ ਗਏ ਹਨ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਵੇਲਣੇ ਵਾਲਿਆ ਨੂੰ ਅਦੇਸ਼ ਦਿੱਤੇ ਹਨ ਕਿ ਜਦ ਤੱਕ ਗੰਨਾ ਗੁੜ ਬਣਾਉਣ ਦੇ ਕਾਵਲ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਵੇਲਣੇ ਵਾਲਾ ਗੁੜ ਨਹੀਂ ਬਣਾਵੇਗਾ। ਜੇਕਰ ਕੋਈ ਬਣਾਉਂਦਾ ਫੜਿਆ ਗਿਆ ਤਾਂ ਉਸ ਉਪਰ ਨਿਯਮਾਂ ਮੁਤਾਬਿਕ ਸਖਤ ਕਾਰਵਾਈ ਹੋਵੇਗੀ। ਇਸ ਮੌਕੇ ਉਹਨਾਂ ਨਾਲ ਫੂਡ ਸੇਫ਼ਟੀ ਅਫਸਰ ਮੁਨੀਸ਼ ਕੁਮਾਰ, ਰਾਮ ਲੁਭਾਇਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੋਂ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸਨ।