ਪੰਜਾਬ ਦੇ ਜਗਰਾਉਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੇਜਰ ਸਰੀਨ ਨੇ ਝੰਡਾ ਉਲਟਾ ਲਹਿਰਾਇਆ। ਇਹ ਖੁਲਾਸਾ ਹੋਇਆ ਕਿ ਰਾਸ਼ਟਰੀ ਗੀਤ ਤੋਂ ਬਾਅਦ ਝੰਡਾ ਉਲਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਝੰਡੇ ਨੂੰ ਤੁਰੰਤ ਹੇਠਾਂ ਉਤਾਰ ਕੇ ਸਿੱਧਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਲੜਕੇ (ਸਕੂਲ ਆਫ਼ ਐਮੀਨੈਂਸ) ਜਗਰਾਉਂ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ |
ਇਸ ਦੌਰਾਨ 9:30 ‘ਤੇ ਪਰੇਡ ਸ਼ੁਰੂ ਹੋਈ ਅਤੇ 9:58 ‘ਤੇ ਏ.ਡੀ.ਸੀ. ਮੇਜਰ ਸਰੀਨ ਨੇ ਰਾਸ਼ਟਰੀ ਝੰਡਾ ਲਹਿਰਾਇਆ, ਫਿਰ ਰਾਸ਼ਟਰੀ ਗੀਤ ਵਜਾਉਣ ਤੋਂ ਬਾਅਦ ਝੰਡਾ ਉਲਟਾ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਝੰਡੇ ਨੂੰ ਜਲਦੀ ਉਤਾਰ ਕੇ ਸਿੱਧਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਮੇਜਰ ਸਰੀਨ ਵੱਲੋਂ ਝੰਡਾ ਲਹਿਰਾਇਆ ਗਿਆ। ਆਪ ਫੌਜ ਵਿੱਚ ਹੋਣ ਦੇ ਬਾਵਜੂਦ ਝੰਡਾ ਉਲਟਾ ਹੀ ਲਹਿਰਾਇਆ।