AAP MLA Manjinder Singh Lalpura sentenced : ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਓਸਮਾ ਕਾਂਡ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਹੈ। 12 ਸਾਲ ਬਾਅਦ ਓਸਮਾ ਕਾਂਡ ਮਾਮਲੇ ਵਿੱਚ ਤਰਨਤਾਰਨ ਅਦਾਲਤ ਨੇ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਦਲਿਤ ਕੁੜੀ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਿਛਲੇ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦਈਏ ਕਿ ਇਹ ਮਾਮਲਾ 2013 ਦਾ ਹੈ। ਉਸ ਸਮੇਂ ਵਿਧਾਇਕ ਲਾਲਪੁਰਾ ਡਰਾਈਵਰ ਸਨ। ਉਨ੍ਹਾਂ ‘ਤੇ ਵਿਆਹ ‘ਚ ਆਈ ਇੱਕ ਕੁੜੀ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਸੀ। ਕੁੜੀ ਨੇ ਟੈਕਸੀ ਡਰਾਈਵਰਾਂ ‘ਤੇ ਛੇੜਛਾੜ ਦਾ ਵੀ ਦੋਸ਼ ਲਗਾਇਆ ਸੀ ਤੇ ਜਿਸ ਨੂੰ ਲੈ ਕੇ ਅੱਜ ਅਦਾਲਤ ਵੱਲੋਂ ਵਿਧਾਇਕ ਸਜ਼ਾ ਸੁਣਾਈ ਗਈ ਹੈ।