Friday, March 6, 2026
spot_img

50 ਰੁਪਏ ਦੀ ਲਾਟਰੀ ਨੇ ਬਣਾ ਦਿੱਤਾ 30 ਲੱਖ ਦਾ ਮਾਲਕ, ਪਰ . . . . .

Must read

ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿਖੇ 50 ਰੁਪਏ ਦੀ ਲਾਟਰੀ ਪਾ ਕੇ 30 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ ਵਿਅਕਤੀਆਂ ਦੀ ਭਾਲ ਲਾਟਰੀ ਏਜੰਟ ਵੱਲੋਂ ਕਰਨ ਦਾ ਪਤਾ ਚੱਲਿਆ ਹੈ ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਬਰਨਾਲਾ ਦੇ ਇਕ ਲਾਟਰੀ ਏਜੰਟ ਜੈ ਸ਼ੰਕਰ ਕੋਲੋਂ ਇਕ ਵਿਅਕਤੀ ਵਲੋਂ 50 ਰੁਪਏ ਵਿਚ ਰਾਜ ਸ੍ਰੀ ਲਾਟਰੀ ਖਰੀਦੀ ਗਈ ਸੀ ਜਿਸ ਵਿਚੋਂ ਇਕ ਵਿਅਕਤੀ ਨੂੰ ਪੰਜ ਲੱਖ ਲੋਕਾਂ ਵਿਚੋਂ ਪੂਰੇ 30 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋ ਗਈ ਹੈ ਕਿ 26 ਫਰਵਰੀ ਵਾਲੇ ਦਿਨ ਤੋਂ ਕੱਢੇ ਗਏ ਇਨਾਮ ਦੀ ਰਕਮ ਲੈਣ ਲਈ ਜੇਤੂ ਵਿਅਕਤੀਆਂ ਵਲੋਂ ਹਾਲੇ ਤੱਕ ਲਾਟਰੀ ਏਜੰਟ ਤੱਕ ਪਹੁੰਚ ਹੀ ਨਹੀਂ ਕੀਤੀ ਗਈ ਹੈ । ਜਿਸ ਦੇ ਚਲਦਿਆਂ ਲਾਟਰੀ ਏਜੰਟ ਵਲੋਂ ਲਾਟਰੀ ਕਾਊਂਟਰ ਨੂੰ ਸਜ਼ਾ ਧਜਾ ਕੇ ਜੇਤੂ ਵਿਅਕਤੀ ਦੀ ਉਡੀਕ ਕਰਨ ਦੇ ਨਾਲ-ਨਾਲ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ।

ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜ ਸ਼੍ਰੀ ਕੰਪਨੀ ਦੇ ਲੁਧਿਆਣਾ ਤੋਂ ਪੁੱਜੇ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰੇ ਜੀ-ਜਾਨ ਨਾਲ ਜੇਤੂ ਵਿਅਕਤੀ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਉਸਨੂੰ ਉਸਦਾ ਇਨਾਮ ਦਿੱਤਾ ਜਾ ਸਕੇ । ਇਸ ਮੌਕੇ ਰਾਜ ਕੁਮਾਰ ਵਰਮਾ ਨੇ ਪੰਜ ਲੱਖ ਲੋਕਾਂ ਵਿਚੋਂ 30 ਲੱਖ ਰੁਪਏ ਦਾ ਇਨਾਮ ਵਾਲੀ ਲਾਟਰੀ ਵੇਚਣ ਤੇ ਕਮਿਸ਼ਨ ਵਜੋਂ ਕੰਪਨੀ ਵਲੋਂ ਇਕ ਲੱਖ ਰੁਪਏ ਦਾ ਚੈਕ ਕਮਿਸ਼ਨ ਦੇ ਤੌਰ ਤੇ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਨਾਮੀ ਰਾਸ਼ੀ ਲੈਣ ਦਾ ਸਮਾਂ ਇਕ ਮਹੀਨੇ ਦਾ ਹੈ, ਜੇਕਰ ਇਹ ਰਾਸ਼ੀ ਇਕ ਮਹੀਨੇ ਅੰਦਰ ਜੇਤੂ ਵਿਅਕਤੀ ਵਲੋਂ ਪ੍ਰਾਪਤ ਨਾ ਕੀਤੀ ਗਈ ਤਾਂ ਇਹ ਰਾਸ਼਼ੀ ਮੁੜ ਸਰਕਾਰ ਦੇ ਖਾਤੇ ਵਿਚ ਚਲੀ ਜਾਵੇਗੀ ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article