ਬਿੱਲਾਂ ਦੀ ਮਨਜ਼ੂਰੀ ਲਈ ਸਰਪੰਚ ਤੋਂ ਲਏ 15 ਹਜ਼ਾਰ
ਦਿ ਸਿਟੀ ਹੈਡਲਾਈਨ
ਲੁਧਿਆਣਾ, 16 ਦਸੰਬਰ
ਸਨਅਤੀ ਸ਼ਹਿਰ ਦੇ ਸਿੱਧਵਾ ਬੇਟ ਇਲਾਕੇ ਵਿੱਚ ਪੰਚਾਇਤ ਫੰਡਾਂ ਦੀ ਨਿਕਾਸੀ ਦੇ ਬਦਲੇ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਬੀਡੀਪੀਓ ਬੀਡੀਪੀਓ ਬਲਜੀਤ ਸਿੰਘ ਨੂੰ ਆਪ ਆਗੂ ਨੇ ਰੰਗੇ ਹੱਥੀ ਫੜ੍ਹ ਕੇ ਪੁਲੀਸ ਦੇ ਹਵਾਲੇ ਕੀਤਾ।
ਆਗੂ ਆਗੂ ਡਾ. ਕੇਐਨਐਸ ਕੰਗ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਬੀਡੀਪੀਓ ਬਲਜੀਤ ਸਿੰਘ ਬਿਨ੍ਹਾਂ ਪੈਸੇ ਦੇ ਕਿਸੇ ਦਾ ਵੀ ਕੰਮ ਨਹੀਂ ਕਰਦਾ, ਜਿਸ ਕਰਕੇ ਉਨ੍ਹਾਂ ਨੇ ਰਿਸ਼ਵਤ ਮੰਗਣ ਵਾਲੇ ਨੂੰ ਸਬਕ ਸਿਖਾਉਣ ਖਾਤਰ ਨੋਟਾ ਦੇ ਨੰਬਰ ਨੋਟ ਕੀਤੇ ਤੇ ਉਸਦੀ ਫੋਟੋ ਖਿੱਚ ਕੇ ਪੈਸੇ ਸਰਪੰਚ ਨੂੰ ਦੇਕੇ ਭੇਜ ਦਿੱਤੇ। ਬੀਡੀਪੀਓ ਨੇ ਪੈਸੇ ਲਿੱਤੇ ਤੇ ਆਪਣੇ ਗੱਲੇ ਵਿੱਚ ਰੱਖ ਲਏ। ਜਦੋਂ ਬੀਡੀਪੀਓ ਨੇ ਰਿਸ਼ਵਤ ਦੇ ਪੈਸੇ ਲੈ ਕੇ ਰੱਖੇ ਤਾਂ ਆਪ ਆਗੂ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਬੀਡੀਪੀਓ ਦੇ ਬੈਗ ਵਿੱਚੋਂ ਪੈਸੇ ਕੱਢ ਕੇ ਨੋਟਾਂ ਦੇ ਨੰਬਰਾਂ ਨਾਲ ਮਿਲਾਉਣੇ ਸ਼ੁਰੂ ਕਰ ਦਿੱਤੇ। ਨੋਟਾਂ ਦੇ ਨੰਬਰ ਉਸ ਨੇ ਨੋਟ ਕੀਤੇ ਸਨ। ਜਿਸ ਤੋਂ ਬਾਅਦ ਬੀਡੀਪੀਓ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਥਾਣਾ ਸਿੱਧਵਾਂ ਬੇਟ ਦੇ ਐਸ.ਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਸਰਪੰਚ ਸੁਖਮਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸੜਕ ’ਤੇ ਟਾਈਲਾਂ ਅਤੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਸੀ। ਇਨ੍ਹਾਂ ਵਿਕਾਸ ਕਾਰਜਾਂ ਆਦਿ ਸਬੰਧੀ ਖਰਚਿਆਂ ਦੇ ਬਿੱਲ ਤਿਆਰ ਕਰਕੇ ਬੀ.ਡੀ.ਪੀ.ਓ. ਉਨ੍ਹਾਂ ਦੱਸਿਆ ਕਿ ਟਾਈਲਾਂ ਅਤੇ ਪਾਈਪਾਂ ਦਾ ਬਿੱਲ ਕਰੀਬ ਡੇਢ ਲੱਖ ਰੁਪਏ ਹੈ। ਬੀਡੀਪੀਓ ਬਲਜੀਤ ਸਿੰਘ ਨੂੰ ਉਨ੍ਹਾਂ ਨੇ ਬਿੱਲਾਂ ਨੂੰ ਕਲੀਅਰ ਕਰਨ ਲਈ ਕਿਹਾ ਗਿਆ ਪਰ ਇਸ ਦੇ ਉਲਟ ਬੀਡੀਪੀਓ ਨੇ ਵਿਕਾਸ ਕਾਰਜਾਂ ਦੇ ਬਿੱਲ ਪਾਸ ਕਰਨ ਅਤੇ ਵਿਕਾਸ ਕਾਰਜਾਂ ਦੀ ਮਨਜ਼ੂਰੀ ਲੈਣ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪ ਆਗੂ ਨਾਲ ਸਪੰਰਕ ਕੀਤਾ।