ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਵਿੱਚ ਭਾਈ ਕਿਰਪਾਲ ਸਿੰਘ ਦੇ ਘਰ ਹੋਈ ਐਨ ਆਈ ਏ ਛਾਪਾ ਮਾਰਿਆ ਹੈ। ਭਾਈ ਕਿਰਪਾਲ ਸਿੰਘ ਦੇ ਬੇਟੇ ਬਲਜੀਤ ਸਿੰਘ ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ ਉਸਨੂੰ ਭਾਈ ਅਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਬਲਜੀਤ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕੇ ਤੜਕ ਸਾਰ ਸਾਡੇ ਘਰ NIA ਦੇ ਅਧਿਕਾਰੀ ਆਏ ਸਨ ਅਤੇ ਸਾਡੇ ਕੋਲੋ ਸਾਡੇ ਬੇਟੇ ਬਾਰੇ ਜਾਣਕਾਰੀ ਮੰਗਦੇ ਸਨ ਪਰ ਸਾਨੂੰ ਨਹੀਂ ਪਤਾ ਕੀ ਓਹਨਾ ਦੇ ਬੇਟੇ ਦੇ ਖਾਲਿਸਤਾਨ ਗਤੀਵਿਧੀਆਂ ਵਿੱਚ ਸੰਬੰਧ ਹੈ ਜਾਂ ਨਹੀਂ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਘਰ 5 ਤੋਂ ਛੇ ਘੰਟੇ ਦੇ ਕਰੀਬ ਪੁੱਛ ਗਿੱਛ ਕੀਤੀ ਗਈ ਪਰ ਸਾਡੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਕੁਝ ਨਾਲ ਲੈਕੇ ਗਏ ਹਨ।